ਉਤਪਤ 46

ਇਸ ਲਈ ਯਾਕੋਬ ਅਤੇ ਉਸ ਦੀ ਸਾਰੀ ਅੰਸ ਆਪਣੇ ਪਸ਼ੂਆਂ ਨੂੰ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਨਾਨ ਵਿੱਚ ਹਾਸਲ ਕੀਤੀਆਂ ਸਨ, ਆਪਣੇ ਨਾਲ ਲੈ ਕੇ ਮਿਸਰ ਨੂੰ ਗਏ।

Genesis 46:6 (UKJV) And they took their cattle, and their goods, which they had got in the land of Canaan, and came into Egypt, Jacob, and all his seed with him:

4ਮੈਂ ਤੁਹਾਡੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਤੁਹਾਨੂੰ ਉੱਥੋਂ ਜ਼ਰੂਰ ਵਾਪਸ ਲਿਆਵਾਂਗਾ ਅਤੇ ਯੋਸੇਫ਼ ਦਾ ਆਪਣਾ ਹੱਥ ਤੇਰੀਆਂ ਅੱਖਾਂ ਬੰਦ ਕਰੇਗਾ।”

5ਤਦ ਯਾਕੋਬ ਬੇਰਸ਼ੇਬਾ ਛੱਡ ਗਿਆ ਅਤੇ ਇਸਰਾਏਲ ਦੇ ਪੁੱਤਰਾਂ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਉਹਨਾਂ ਗੱਡੀਆਂ ਵਿੱਚ ਲੈ ਲਿਆ ਜੋ ਫ਼ਿਰਾਊਨ ਨੇ ਉਸ ਨੂੰ ਲਿਜਾਣ ਲਈ ਭੇਜੀਆਂ ਸਨ।

6ਇਸ ਲਈ ਯਾਕੋਬ ਅਤੇ ਉਸ ਦੀ ਸਾਰੀ ਅੰਸ ਆਪਣੇ ਪਸ਼ੂਆਂ ਨੂੰ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਨਾਨ ਵਿੱਚ ਹਾਸਲ ਕੀਤੀਆਂ ਸਨ, ਆਪਣੇ ਨਾਲ ਲੈ ਕੇ ਮਿਸਰ ਨੂੰ ਗਏ।

7ਯਾਕੋਬ ਆਪਣੇ ਪੁੱਤਰਾਂ ਅਤੇ ਪੋਤਿਆਂ ਅਤੇ ਆਪਣੀਆਂ ਧੀਆਂ ਅਤੇ ਪੋਤੀਆਂ ਨੂੰ ਅਰਥਾਤ ਆਪਣੀ ਸਾਰੀ ਸੰਤਾਨ ਨੂੰ ਆਪਣੇ ਨਾਲ ਮਿਸਰ ਵਿੱਚ ਲਿਆਇਆ।

8ਇਹ ਇਸਰਾਏਲ ਦੇ ਪੁੱਤਰਾਂ (ਯਾਕੋਬ ਅਤੇ ਉਸਦੇ ਉੱਤਰਾਧਿਕਾਰੀ) ਦੇ ਨਾਮ ਹਨ ਜੋ ਮਿਸਰ ਨੂੰ ਗਏ ਸਨ। ਯਾਕੋਬ ਦਾ ਜੇਠਾ ਪੁੱਤਰ ਰਊਬੇਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.