6ਇਸ ਲਈ ਯਾਕੋਬ ਅਤੇ ਉਸ ਦੀ ਸਾਰੀ ਅੰਸ ਆਪਣੇ ਪਸ਼ੂਆਂ ਨੂੰ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਨਾਨ ਵਿੱਚ ਹਾਸਲ ਕੀਤੀਆਂ ਸਨ, ਆਪਣੇ ਨਾਲ ਲੈ ਕੇ ਮਿਸਰ ਨੂੰ ਗਏ।
7ਯਾਕੋਬ ਆਪਣੇ ਪੁੱਤਰਾਂ ਅਤੇ ਪੋਤਿਆਂ ਅਤੇ ਆਪਣੀਆਂ ਧੀਆਂ ਅਤੇ ਪੋਤੀਆਂ ਨੂੰ ਅਰਥਾਤ ਆਪਣੀ ਸਾਰੀ ਸੰਤਾਨ ਨੂੰ ਆਪਣੇ ਨਾਲ ਮਿਸਰ ਵਿੱਚ ਲਿਆਇਆ।
8ਇਹ ਇਸਰਾਏਲ ਦੇ ਪੁੱਤਰਾਂ (ਯਾਕੋਬ ਅਤੇ ਉਸਦੇ ਉੱਤਰਾਧਿਕਾਰੀ) ਦੇ ਨਾਮ ਹਨ ਜੋ ਮਿਸਰ ਨੂੰ ਗਏ ਸਨ। ਯਾਕੋਬ ਦਾ ਜੇਠਾ ਪੁੱਤਰ ਰਊਬੇਨ।
9ਰਊਬੇਨ ਦੇ ਪੁੱਤਰ: ਹਨੋਕ, ਪੱਲੂ, ਹੇਜ਼ਰੋਨ ਅਤੇ ਕਰਮੀ।
10ਸ਼ਿਮਓਨ ਦੇ ਪੁੱਤਰ: ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ।