6ਅਤੇ ਮਿਸਰ ਦੀ ਧਰਤੀ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਧਰਤੀ ਦੇ ਸਭ ਤੋਂ ਚੰਗੇ ਹਿੱਸੇ ਵਿੱਚ ਵਸਾ ਅਰਥਾਤ ਉਹਨਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ ਅਤੇ ਜੇਕਰ ਤੁਸੀਂ ਉਹਨਾਂ ਵਿੱਚੋਂ ਕਿਸੇ ਵਿਸ਼ੇਸ਼ ਯੋਗਤਾ ਵਾਲੇ ਨੂੰ ਜਾਣਦੇ ਹੋ, ਤਾਂ ਉਹਨਾਂ ਨੂੰ ਮੇਰੇ ਆਪਣੇ ਪਸ਼ੂਆਂ ਦਾ ਅਧਿਕਾਰੀ ਬਣਾ ਦਿਓ।”
7ਤਦ ਯੋਸੇਫ਼ ਆਪਣੇ ਪਿਤਾ ਯਾਕੋਬ ਨੂੰ ਅੰਦਰ ਲਿਆਇਆ ਅਤੇ ਉਸ ਨੂੰ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ। ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ,
8ਫ਼ਿਰਾਊਨ ਨੇ ਯਾਕੋਬ ਨੂੰ ਪੁੱਛਿਆ, “ਤੇਰੀ ਉਮਰ ਕਿੰਨੀ ਹੈ?”
9ਅਤੇ ਯਾਕੋਬ ਨੇ ਫ਼ਿਰਾਊਨ ਨੂੰ ਆਖਿਆ, “ਮੇਰੀ ਯਾਤਰਾ ਦੇ ਸਾਲ ਇੱਕ ਸੌ ਤੀਹ ਹਨ। ਮੇਰੇ ਸਾਲ ਥੋੜ੍ਹੇ ਅਤੇ ਔਖੇ ਸਨ, ਅਤੇ ਉਹ ਮੇਰੇ ਪਿਉ-ਦਾਦਿਆਂ ਦੀ ਯਾਤਰਾ ਦੇ ਸਾਲਾਂ ਦੇ ਬਰਾਬਰ ਨਹੀਂ ਹਨ।”
10ਤਦ ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ ਅਤੇ ਉਹ ਦੇ ਹਜ਼ੂਰੋਂ ਨਿੱਕਲ ਗਿਆ।