ਉਤਪਤ 47

ਅਤੇ ਯਾਕੋਬ ਨੇ ਫ਼ਿਰਾਊਨ ਨੂੰ ਆਖਿਆ, “ਮੇਰੀ ਯਾਤਰਾ ਦੇ ਸਾਲ ਇੱਕ ਸੌ ਤੀਹ ਹਨ। ਮੇਰੇ ਸਾਲ ਥੋੜ੍ਹੇ ਅਤੇ ਔਖੇ ਸਨ, ਅਤੇ ਉਹ ਮੇਰੇ ਪਿਉ-ਦਾਦਿਆਂ ਦੀ ਯਾਤਰਾ ਦੇ ਸਾਲਾਂ ਦੇ ਬਰਾਬਰ ਨਹੀਂ ਹਨ।”

Genesis 47:9 (UKJV) And Jacob said unto Pharaoh, The days of the years of my pilgrimage are an hundred and thirty years: few and evil have the days of the years of my life been, and have not attained unto the days of the years of the life of my fathers in the days of their pilgrimage.

7ਤਦ ਯੋਸੇਫ਼ ਆਪਣੇ ਪਿਤਾ ਯਾਕੋਬ ਨੂੰ ਅੰਦਰ ਲਿਆਇਆ ਅਤੇ ਉਸ ਨੂੰ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ। ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ,

8ਫ਼ਿਰਾਊਨ ਨੇ ਯਾਕੋਬ ਨੂੰ ਪੁੱਛਿਆ, “ਤੇਰੀ ਉਮਰ ਕਿੰਨੀ ਹੈ?”

9ਅਤੇ ਯਾਕੋਬ ਨੇ ਫ਼ਿਰਾਊਨ ਨੂੰ ਆਖਿਆ, “ਮੇਰੀ ਯਾਤਰਾ ਦੇ ਸਾਲ ਇੱਕ ਸੌ ਤੀਹ ਹਨ। ਮੇਰੇ ਸਾਲ ਥੋੜ੍ਹੇ ਅਤੇ ਔਖੇ ਸਨ, ਅਤੇ ਉਹ ਮੇਰੇ ਪਿਉ-ਦਾਦਿਆਂ ਦੀ ਯਾਤਰਾ ਦੇ ਸਾਲਾਂ ਦੇ ਬਰਾਬਰ ਨਹੀਂ ਹਨ।”

10ਤਦ ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ ਅਤੇ ਉਹ ਦੇ ਹਜ਼ੂਰੋਂ ਨਿੱਕਲ ਗਿਆ।

11ਤਾਂ ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਮਿਸਰ ਵਿੱਚ ਵਸਾਇਆ ਅਤੇ ਉਹਨਾਂ ਨੂੰ ਜ਼ਮੀਨ ਦੇ ਉੱਤਮ ਹਿੱਸੇ ਵਿੱਚ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਕਿ ਫ਼ਿਰਾਊਨ ਨੇ ਕਿਹਾ ਸੀ, ਵਿਰਾਸਤ ਵਿੱਚ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.