ਉਤਪਤ 48

ਯੋਸੇਫ਼ ਨੇ ਆਪਣੇ ਪਿਤਾ ਨੂੰ ਕਿਹਾ, “ਇਹ ਉਹ ਪੁੱਤਰ ਹਨ ਜੋ ਪਰਮੇਸ਼ਵਰ ਨੇ ਮੈਨੂੰ ਇੱਥੇ ਦਿੱਤੇ ਹਨ।” ਤਦ ਇਸਰਾਏਲ ਨੇ ਆਖਿਆ, “ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਹਨਾਂ ਨੂੰ ਬਰਕਤ ਦੇਵਾਂ।”

Genesis 48:9 (UKJV) And Joseph said unto his father, They are my sons, whom God has given me in this place. And he said, Bring them, I pray you, unto me, and I will bless them.

7ਜਦੋਂ ਮੈਂ ਪਦਨ ਤੋਂ ਆ ਰਿਹਾ ਸੀ ਅਤੇ ਅਫ਼ਰਾਥ ਨੂੰ ਪਹੁੰਚਣ ਵਾਲਾ ਸੀ, ਤਾਂ ਰਾਖ਼ੇਲ ਦੀ ਮੌਤ ਦਾ ਸੋਗ ਮੇਰੇ ਉੱਤੇ ਆ ਪਿਆ। ਮੈਂ ਉਸਨੂੰ ਇਫ਼ਰਾਥ ਦੇ ਰਸਤੇ ਵਿੱਚ ਬੈਤਲਹਮ ਵਿੱਚ ਦਫ਼ਨਾਇਆ।”

8ਜਦੋਂ ਇਸਰਾਏਲ ਨੇ ਯੋਸੇਫ਼ ਦੇ ਪੁੱਤਰਾਂ ਨੂੰ ਵੇਖਿਆ ਤਾਂ ਉਸ ਨੇ ਪੁੱਛਿਆ, “ਇਹ ਕੌਣ ਹਨ?”

9ਯੋਸੇਫ਼ ਨੇ ਆਪਣੇ ਪਿਤਾ ਨੂੰ ਕਿਹਾ, “ਇਹ ਉਹ ਪੁੱਤਰ ਹਨ ਜੋ ਪਰਮੇਸ਼ਵਰ ਨੇ ਮੈਨੂੰ ਇੱਥੇ ਦਿੱਤੇ ਹਨ।” ਤਦ ਇਸਰਾਏਲ ਨੇ ਆਖਿਆ, “ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਹਨਾਂ ਨੂੰ ਬਰਕਤ ਦੇਵਾਂ।”

10ਹੁਣ ਇਸਰਾਏਲ ਦੀਆਂ ਅੱਖਾਂ ਬੁੱਢੇ ਹੋਣ ਦੇ ਕਾਰਨ ਕਮਜ਼ੋਰ ਹੋ ਗਈਆਂ ਸਨ ਅਤੇ ਉਹ ਮੁਸ਼ਕਿਲ ਨਾਲ ਵੇਖ ਸਕਦਾ ਸੀ। ਇਸ ਲਈ ਯੋਸੇਫ਼ ਆਪਣੇ ਪੁੱਤਰਾਂ ਨੂੰ ਉਸਦੇ ਨੇੜੇ ਲਿਆਇਆ ਅਤੇ ਉਸਦੇ ਪਿਤਾ ਨੇ ਉਹਨਾਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਗਲੇ ਲਗਾਇਆ।

11ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਮੈਂ ਕਦੇ ਵੀ ਤੇਰਾ ਮੂੰਹ ਫੇਰ ਵੇਖਣ ਦੀ ਉਮੀਦ ਨਹੀਂ ਕੀਤੀ ਅਤੇ ਹੁਣ ਪਰਮੇਸ਼ਵਰ ਨੇ ਮੈਨੂੰ ਤੇਰੇ ਬੱਚਿਆਂ ਨੂੰ ਵੀ ਵੇਖਣ ਦੀ ਇਜਾਜ਼ਤ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.