ਉਤਪਤ 48

ਜਦੋਂ ਮੈਂ ਪਦਨ ਤੋਂ ਆ ਰਿਹਾ ਸੀ ਅਤੇ ਅਫ਼ਰਾਥ ਨੂੰ ਪਹੁੰਚਣ ਵਾਲਾ ਸੀ, ਤਾਂ ਰਾਖ਼ੇਲ ਦੀ ਮੌਤ ਦਾ ਸੋਗ ਮੇਰੇ ਉੱਤੇ ਆ ਪਿਆ। ਮੈਂ ਉਸਨੂੰ ਇਫ਼ਰਾਥ ਦੇ ਰਸਤੇ ਵਿੱਚ ਬੈਤਲਹਮ ਵਿੱਚ ਦਫ਼ਨਾਇਆ।”

Genesis 48:7 (UKJV) And as for me, when I came from Padan, Rachel died by me in the land of Canaan in the way, when yet there was but a little way to come unto Ephrath: and I buried her there in the way of Ephrath; the same is Bethlehem.

5“ਹੁਣ, ਤੇਰੇ ਦੋ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾ ਪੈਦਾ ਹੋਏ ਹਨ। ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ੇਹ ਮੇਰੇ ਹੀ ਪੁੱਤਰ ਹਨ।

6ਹੁਣ ਉਨ੍ਹਾਂ ਤੋਂ ਬਾਅਦ ਜੋ ਵੀ ਬੱਚੇ ਪੈਦਾ ਹੋਣਗੇ ਉਹ ਤੇਰੇ ਹੀ ਹੋਣਗੇ। ਉਹਨਾਂ ਨੂੰ ਵਿਰਾਸਤ ਵਿੱਚ ਮਿਲੇ ਇਲਾਕੇ ਵਿੱਚ ਉਹਨਾਂ ਦੇ ਭਰਾਵਾਂ ਦੇ ਨਾਂ ਨਾਲ ਗਿਣਿਆ ਜਾਵੇਗਾ।

7ਜਦੋਂ ਮੈਂ ਪਦਨ ਤੋਂ ਆ ਰਿਹਾ ਸੀ ਅਤੇ ਅਫ਼ਰਾਥ ਨੂੰ ਪਹੁੰਚਣ ਵਾਲਾ ਸੀ, ਤਾਂ ਰਾਖ਼ੇਲ ਦੀ ਮੌਤ ਦਾ ਸੋਗ ਮੇਰੇ ਉੱਤੇ ਆ ਪਿਆ। ਮੈਂ ਉਸਨੂੰ ਇਫ਼ਰਾਥ ਦੇ ਰਸਤੇ ਵਿੱਚ ਬੈਤਲਹਮ ਵਿੱਚ ਦਫ਼ਨਾਇਆ।”

8ਜਦੋਂ ਇਸਰਾਏਲ ਨੇ ਯੋਸੇਫ਼ ਦੇ ਪੁੱਤਰਾਂ ਨੂੰ ਵੇਖਿਆ ਤਾਂ ਉਸ ਨੇ ਪੁੱਛਿਆ, “ਇਹ ਕੌਣ ਹਨ?”

9ਯੋਸੇਫ਼ ਨੇ ਆਪਣੇ ਪਿਤਾ ਨੂੰ ਕਿਹਾ, “ਇਹ ਉਹ ਪੁੱਤਰ ਹਨ ਜੋ ਪਰਮੇਸ਼ਵਰ ਨੇ ਮੈਨੂੰ ਇੱਥੇ ਦਿੱਤੇ ਹਨ।” ਤਦ ਇਸਰਾਏਲ ਨੇ ਆਖਿਆ, “ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਹਨਾਂ ਨੂੰ ਬਰਕਤ ਦੇਵਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.