ਉਤਪਤ 48

“ਹੁਣ, ਤੇਰੇ ਦੋ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾ ਪੈਦਾ ਹੋਏ ਹਨ। ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ੇਹ ਮੇਰੇ ਹੀ ਪੁੱਤਰ ਹਨ।

Genesis 48:5 (UKJV) And now your two sons, Ephraim and Manasseh, which were born unto you in the land of Egypt before I came unto you into Egypt, are mine; as Reuben and Simeon, they shall be mine.

3ਯਾਕੋਬ ਨੇ ਯੋਸੇਫ਼ ਨੂੰ ਆਖਿਆ, “ਸਰਵਸ਼ਕਤੀਮਾਨ ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਲੂਜ਼ ਕੋਲ ਮੈਨੂੰ ਦਰਸ਼ਨ ਦਿੱਤਾ ਅਤੇ ਉੱਥੇ ਉਸ ਨੇ ਮੈਨੂੰ ਬਰਕਤ ਦਿੱਤੀ ਹੈ।

4ਅਤੇ ਮੈਨੂੰ ਆਖਿਆ, ‘ਮੈਂ ਤੈਨੂੰ ਫਲਦਾਰ ਬਣਾਵਾਂਗਾ ਅਤੇ ਤੇਰੀ ਗਿਣਤੀ ਵਧਾਵਾਂਗਾ। ਮੈਂ ਤੁਹਾਨੂੰ ਲੋਕਾਂ ਦਾ ਇੱਕ ਸਮੂਹ ਬਣਾ ਦਿਆਂਗਾ, ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦਿਆਂਗਾ।’

5“ਹੁਣ, ਤੇਰੇ ਦੋ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾ ਪੈਦਾ ਹੋਏ ਹਨ। ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ੇਹ ਮੇਰੇ ਹੀ ਪੁੱਤਰ ਹਨ।

6ਹੁਣ ਉਨ੍ਹਾਂ ਤੋਂ ਬਾਅਦ ਜੋ ਵੀ ਬੱਚੇ ਪੈਦਾ ਹੋਣਗੇ ਉਹ ਤੇਰੇ ਹੀ ਹੋਣਗੇ। ਉਹਨਾਂ ਨੂੰ ਵਿਰਾਸਤ ਵਿੱਚ ਮਿਲੇ ਇਲਾਕੇ ਵਿੱਚ ਉਹਨਾਂ ਦੇ ਭਰਾਵਾਂ ਦੇ ਨਾਂ ਨਾਲ ਗਿਣਿਆ ਜਾਵੇਗਾ।

7ਜਦੋਂ ਮੈਂ ਪਦਨ ਤੋਂ ਆ ਰਿਹਾ ਸੀ ਅਤੇ ਅਫ਼ਰਾਥ ਨੂੰ ਪਹੁੰਚਣ ਵਾਲਾ ਸੀ, ਤਾਂ ਰਾਖ਼ੇਲ ਦੀ ਮੌਤ ਦਾ ਸੋਗ ਮੇਰੇ ਉੱਤੇ ਆ ਪਿਆ। ਮੈਂ ਉਸਨੂੰ ਇਫ਼ਰਾਥ ਦੇ ਰਸਤੇ ਵਿੱਚ ਬੈਤਲਹਮ ਵਿੱਚ ਦਫ਼ਨਾਇਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.