ਉਤਪਤ 48

ਅਤੇ ਮੈਨੂੰ ਆਖਿਆ, ‘ਮੈਂ ਤੈਨੂੰ ਫਲਦਾਰ ਬਣਾਵਾਂਗਾ ਅਤੇ ਤੇਰੀ ਗਿਣਤੀ ਵਧਾਵਾਂਗਾ। ਮੈਂ ਤੁਹਾਨੂੰ ਲੋਕਾਂ ਦਾ ਇੱਕ ਸਮੂਹ ਬਣਾ ਦਿਆਂਗਾ, ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦਿਆਂਗਾ।’

Genesis 48:4 (UKJV) And said unto me, Behold, I will make you fruitful, and multiply you, and I will make of you a multitude of people; and will give this land to your seed after you for an everlasting possession.

2ਜਦੋਂ ਯਾਕੋਬ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਯੋਸੇਫ਼ ਤੇਰੇ ਕੋਲ ਆਇਆ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰਕੇ ਮੰਜੇ ਉੱਤੇ ਬੈਠ ਗਿਆ।

3ਯਾਕੋਬ ਨੇ ਯੋਸੇਫ਼ ਨੂੰ ਆਖਿਆ, “ਸਰਵਸ਼ਕਤੀਮਾਨ ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਲੂਜ਼ ਕੋਲ ਮੈਨੂੰ ਦਰਸ਼ਨ ਦਿੱਤਾ ਅਤੇ ਉੱਥੇ ਉਸ ਨੇ ਮੈਨੂੰ ਬਰਕਤ ਦਿੱਤੀ ਹੈ।

4ਅਤੇ ਮੈਨੂੰ ਆਖਿਆ, ‘ਮੈਂ ਤੈਨੂੰ ਫਲਦਾਰ ਬਣਾਵਾਂਗਾ ਅਤੇ ਤੇਰੀ ਗਿਣਤੀ ਵਧਾਵਾਂਗਾ। ਮੈਂ ਤੁਹਾਨੂੰ ਲੋਕਾਂ ਦਾ ਇੱਕ ਸਮੂਹ ਬਣਾ ਦਿਆਂਗਾ, ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦਿਆਂਗਾ।’

5“ਹੁਣ, ਤੇਰੇ ਦੋ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾ ਪੈਦਾ ਹੋਏ ਹਨ। ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ੇਹ ਮੇਰੇ ਹੀ ਪੁੱਤਰ ਹਨ।

6ਹੁਣ ਉਨ੍ਹਾਂ ਤੋਂ ਬਾਅਦ ਜੋ ਵੀ ਬੱਚੇ ਪੈਦਾ ਹੋਣਗੇ ਉਹ ਤੇਰੇ ਹੀ ਹੋਣਗੇ। ਉਹਨਾਂ ਨੂੰ ਵਿਰਾਸਤ ਵਿੱਚ ਮਿਲੇ ਇਲਾਕੇ ਵਿੱਚ ਉਹਨਾਂ ਦੇ ਭਰਾਵਾਂ ਦੇ ਨਾਂ ਨਾਲ ਗਿਣਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.