ਉਤਪਤ 48

ਜਦੋਂ ਯਾਕੋਬ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਯੋਸੇਫ਼ ਤੇਰੇ ਕੋਲ ਆਇਆ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰਕੇ ਮੰਜੇ ਉੱਤੇ ਬੈਠ ਗਿਆ।

Genesis 48:2 (UKJV) And one told Jacob, and said, Behold, your son Joseph comes unto you: and Israel strengthened himself, and sat upon the bed.

1ਕੁਝ ਸਮੇਂ ਬਾਅਦ ਯੋਸੇਫ਼ ਨੂੰ ਦੱਸਿਆ ਗਿਆ ਕਿ ਤੇਰਾ ਪਿਤਾ ਬਿਮਾਰ ਹੈ। ਇਸ ਲਈ ਉਹ ਆਪਣੇ ਦੋ ਪੁੱਤਰਾਂ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ।

2ਜਦੋਂ ਯਾਕੋਬ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਯੋਸੇਫ਼ ਤੇਰੇ ਕੋਲ ਆਇਆ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰਕੇ ਮੰਜੇ ਉੱਤੇ ਬੈਠ ਗਿਆ।

3ਯਾਕੋਬ ਨੇ ਯੋਸੇਫ਼ ਨੂੰ ਆਖਿਆ, “ਸਰਵਸ਼ਕਤੀਮਾਨ ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਲੂਜ਼ ਕੋਲ ਮੈਨੂੰ ਦਰਸ਼ਨ ਦਿੱਤਾ ਅਤੇ ਉੱਥੇ ਉਸ ਨੇ ਮੈਨੂੰ ਬਰਕਤ ਦਿੱਤੀ ਹੈ।

4ਅਤੇ ਮੈਨੂੰ ਆਖਿਆ, ‘ਮੈਂ ਤੈਨੂੰ ਫਲਦਾਰ ਬਣਾਵਾਂਗਾ ਅਤੇ ਤੇਰੀ ਗਿਣਤੀ ਵਧਾਵਾਂਗਾ। ਮੈਂ ਤੁਹਾਨੂੰ ਲੋਕਾਂ ਦਾ ਇੱਕ ਸਮੂਹ ਬਣਾ ਦਿਆਂਗਾ, ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦਿਆਂਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.