ਉਤਪਤ 48

ਕੁਝ ਸਮੇਂ ਬਾਅਦ ਯੋਸੇਫ਼ ਨੂੰ ਦੱਸਿਆ ਗਿਆ ਕਿ ਤੇਰਾ ਪਿਤਾ ਬਿਮਾਰ ਹੈ। ਇਸ ਲਈ ਉਹ ਆਪਣੇ ਦੋ ਪੁੱਤਰਾਂ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ।

Genesis 48:1 (UKJV) And it came to pass after these things, that one told Joseph, Behold, your father is sick: and he took with him his two sons, Manasseh and Ephraim.

1ਕੁਝ ਸਮੇਂ ਬਾਅਦ ਯੋਸੇਫ਼ ਨੂੰ ਦੱਸਿਆ ਗਿਆ ਕਿ ਤੇਰਾ ਪਿਤਾ ਬਿਮਾਰ ਹੈ। ਇਸ ਲਈ ਉਹ ਆਪਣੇ ਦੋ ਪੁੱਤਰਾਂ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ।

2ਜਦੋਂ ਯਾਕੋਬ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਯੋਸੇਫ਼ ਤੇਰੇ ਕੋਲ ਆਇਆ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰਕੇ ਮੰਜੇ ਉੱਤੇ ਬੈਠ ਗਿਆ।

3ਯਾਕੋਬ ਨੇ ਯੋਸੇਫ਼ ਨੂੰ ਆਖਿਆ, “ਸਰਵਸ਼ਕਤੀਮਾਨ ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਲੂਜ਼ ਕੋਲ ਮੈਨੂੰ ਦਰਸ਼ਨ ਦਿੱਤਾ ਅਤੇ ਉੱਥੇ ਉਸ ਨੇ ਮੈਨੂੰ ਬਰਕਤ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.