ਉਤਪਤ 49

ਤਦ ਉਸ ਨੇ ਉਹਨਾਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਮੈਂ ਆਪਣੇ ਲੋਕਾਂ ਵਿੱਚ ਮਿਲਣ ਵਾਲਾ ਹਾਂ। ਮੈਨੂੰ ਮੇਰੇ ਪਿਉ-ਦਾਦਿਆਂ ਦੇ ਨਾਲ ਇਫਰੋਨ ਹਿੱਤੀ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਓ,

Genesis 49:29 (UKJV) And he charged them, and said unto them, I am to be gathered unto my people: bury me with my fathers in the cave that is in the field of Ephron the Hittite,

27“ਬਿਨਯਾਮੀਨ ਇੱਕ ਪਾੜਨ ਵਾਲਾ ਬਘਿਆੜ ਹੈ; ਸਵੇਰ ਨੂੰ ਉਹ ਸ਼ਿਕਾਰ ਨੂੰ ਖਾ ਜਾਂਦਾ ਹੈ, ਸ਼ਾਮ ਨੂੰ ਉਹ ਲੁੱਟ ਨੂੰ ਵੰਡਦਾ ਹੈ।”

28ਇਹ ਸਾਰੇ ਇਸਰਾਏਲ ਦੇ ਬਾਰਾਂ ਗੋਤ ਹਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਹ ਗੱਲ ਆਖੀ ਸੀ ਜਦੋਂ ਉਸਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਹਰ ਇੱਕ ਨੂੰ ਉਸ ਦੇ ਲਈ ਢੁਕਵੀਂ ਬਰਕਤ ਦਿੱਤੀ।

29ਤਦ ਉਸ ਨੇ ਉਹਨਾਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਮੈਂ ਆਪਣੇ ਲੋਕਾਂ ਵਿੱਚ ਮਿਲਣ ਵਾਲਾ ਹਾਂ। ਮੈਨੂੰ ਮੇਰੇ ਪਿਉ-ਦਾਦਿਆਂ ਦੇ ਨਾਲ ਇਫਰੋਨ ਹਿੱਤੀ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਓ,

30ਕਨਾਨ ਵਿੱਚ ਮਮਰੇ ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ, ਜਿਸ ਨੂੰ ਅਬਰਾਹਾਮ ਨੇ ਇਫਰੋਨ ਹਿੱਤੀ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ।

31ਉੱਥੇ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਨੂੰ ਦੱਬਿਆ ਗਿਆ, ਉੱਥੇ ਇਸਹਾਕ ਅਤੇ ਉਸ ਦੀ ਪਤਨੀ ਰਿਬਕਾਹ ਨੂੰ ਦੱਬਿਆ ਗਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.