25ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ, ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ, ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ, ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ, ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।
26ਤੁਹਾਡੇ ਪਿਤਾ ਦੀਆਂ ਬਰਕਤਾਂ ਤੁਹਾਡੇ ਪਿਉ ਦਾਦਿਆਂ ਦੀਆਂ ਬਰਕਤਾਂ ਨਾਲੋਂ, ਪੁਰਾਣੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਵੱਧ ਹਨ। ਇਹ ਸਭ ਯੋਸੇਫ਼ ਦੇ ਸਿਰ ਉੱਤੇ, ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।
27“ਬਿਨਯਾਮੀਨ ਇੱਕ ਪਾੜਨ ਵਾਲਾ ਬਘਿਆੜ ਹੈ; ਸਵੇਰ ਨੂੰ ਉਹ ਸ਼ਿਕਾਰ ਨੂੰ ਖਾ ਜਾਂਦਾ ਹੈ, ਸ਼ਾਮ ਨੂੰ ਉਹ ਲੁੱਟ ਨੂੰ ਵੰਡਦਾ ਹੈ।”
28ਇਹ ਸਾਰੇ ਇਸਰਾਏਲ ਦੇ ਬਾਰਾਂ ਗੋਤ ਹਨ ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਹ ਗੱਲ ਆਖੀ ਸੀ ਜਦੋਂ ਉਸਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਹਰ ਇੱਕ ਨੂੰ ਉਸ ਦੇ ਲਈ ਢੁਕਵੀਂ ਬਰਕਤ ਦਿੱਤੀ।
29ਤਦ ਉਸ ਨੇ ਉਹਨਾਂ ਨੂੰ ਇਹ ਹਿਦਾਇਤਾਂ ਦਿੱਤੀਆਂ: “ਮੈਂ ਆਪਣੇ ਲੋਕਾਂ ਵਿੱਚ ਮਿਲਣ ਵਾਲਾ ਹਾਂ। ਮੈਨੂੰ ਮੇਰੇ ਪਿਉ-ਦਾਦਿਆਂ ਦੇ ਨਾਲ ਇਫਰੋਨ ਹਿੱਤੀ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਓ,