ਉਤਪਤ 49

ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ, ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ, ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ, ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ, ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।

Genesis 49:25 (UKJV) Even by the God of your father, who shall help you; and by the Almighty, who shall bless you with blessings of heaven above, blessings of the deep that lies under, blessings of the breasts, and of the womb:

23ਤੀਰ-ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।

24ਪਰ ਉਹ ਦਾ ਧਣੁੱਖ ਤਕੜਾ ਰਿਹਾ, ਉਹ ਦੀਆਂ ਬਾਹਾਂ ਤਕੜੀਆਂ ਰਹੀਆਂ, ਇਹ ਯਾਕੋਬ ਦੇ ਸਰਵਸ਼ਕਤੀਮਾਨ ਦੇ ਹੱਥ ਦੇ ਕਾਰਨ ਸੀ, ਜੋ ਇਸਰਾਏਲ ਦਾ ਅਯਾਲੀ ਅਤੇ ਚੱਟਾਨ ਹੈ,

25ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ, ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ, ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ, ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ, ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।

26ਤੁਹਾਡੇ ਪਿਤਾ ਦੀਆਂ ਬਰਕਤਾਂ ਤੁਹਾਡੇ ਪਿਉ ਦਾਦਿਆਂ ਦੀਆਂ ਬਰਕਤਾਂ ਨਾਲੋਂ, ਪੁਰਾਣੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਵੱਧ ਹਨ। ਇਹ ਸਭ ਯੋਸੇਫ਼ ਦੇ ਸਿਰ ਉੱਤੇ, ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।

27“ਬਿਨਯਾਮੀਨ ਇੱਕ ਪਾੜਨ ਵਾਲਾ ਬਘਿਆੜ ਹੈ; ਸਵੇਰ ਨੂੰ ਉਹ ਸ਼ਿਕਾਰ ਨੂੰ ਖਾ ਜਾਂਦਾ ਹੈ, ਸ਼ਾਮ ਨੂੰ ਉਹ ਲੁੱਟ ਨੂੰ ਵੰਡਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.