ਉਤਪਤ 49

ਪਰ ਉਹ ਦਾ ਧਣੁੱਖ ਤਕੜਾ ਰਿਹਾ, ਉਹ ਦੀਆਂ ਬਾਹਾਂ ਤਕੜੀਆਂ ਰਹੀਆਂ, ਇਹ ਯਾਕੋਬ ਦੇ ਸਰਵਸ਼ਕਤੀਮਾਨ ਦੇ ਹੱਥ ਦੇ ਕਾਰਨ ਸੀ, ਜੋ ਇਸਰਾਏਲ ਦਾ ਅਯਾਲੀ ਅਤੇ ਚੱਟਾਨ ਹੈ,

Genesis 49:24 (UKJV) But his bow abode in strength, and the arms of his hands were made strong by the hands of the mighty God of Jacob; (from thence is the shepherd, the stone of Israel:)

22ਯੋਸੇਫ਼ ਇੱਕ ਫਲਦਾਇਕ ਦਾਖ਼ਲਤਾ ਹੈ, ਜੋ ਸੋਤੇ ਕੋਲ ਲੱਗੀ ਹੋਈ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆ ਟਾਹਣੀਆਂ ਕੰਧ ਉੱਤੇ ਚੜ੍ਹ ਜਾਂਦੀਆਂ ਹਨ।

23ਤੀਰ-ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।

24ਪਰ ਉਹ ਦਾ ਧਣੁੱਖ ਤਕੜਾ ਰਿਹਾ, ਉਹ ਦੀਆਂ ਬਾਹਾਂ ਤਕੜੀਆਂ ਰਹੀਆਂ, ਇਹ ਯਾਕੋਬ ਦੇ ਸਰਵਸ਼ਕਤੀਮਾਨ ਦੇ ਹੱਥ ਦੇ ਕਾਰਨ ਸੀ, ਜੋ ਇਸਰਾਏਲ ਦਾ ਅਯਾਲੀ ਅਤੇ ਚੱਟਾਨ ਹੈ,

25ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ, ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ, ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ, ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ, ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।

26ਤੁਹਾਡੇ ਪਿਤਾ ਦੀਆਂ ਬਰਕਤਾਂ ਤੁਹਾਡੇ ਪਿਉ ਦਾਦਿਆਂ ਦੀਆਂ ਬਰਕਤਾਂ ਨਾਲੋਂ, ਪੁਰਾਣੇ ਪਹਾੜਾਂ ਦੀਆਂ ਬਰਕਤਾਂ ਨਾਲੋਂ ਵੱਧ ਹਨ। ਇਹ ਸਭ ਯੋਸੇਫ਼ ਦੇ ਸਿਰ ਉੱਤੇ, ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.