29ਉਸ ਨੇ ਉਸ ਦਾ ਨਾਮ ਨੋਹ ਰੱਖਿਆ ਅਤੇ ਕਿਹਾ, “ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਪਰਮੇਸ਼ਵਰ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ।”
30ਨੋਹ ਦੇ ਜੰਮਣ ਤੋਂ ਬਾਅਦ, ਲਾਮਕ 595 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
31ਕੁੱਲ ਮਿਲਾ ਕੇ, ਲਾਮਕ 777 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
32ਜਦੋਂ ਨੋਹ 500 ਸਾਲਾਂ ਦਾ ਹੋਇਆ ਤਾਂ ਉਹ ਸ਼ੇਮ, ਹਾਮ ਅਤੇ ਯਾਫ਼ਥ ਦਾ ਪਿਤਾ ਬਣਿਆ।