12ਇਸ ਲਈ ਯਾਕੋਬ ਦੇ ਪੁੱਤਰਾਂ ਨੇ ਜਿਵੇਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ,
13ਉਹ ਉਸ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਖੇਤਾਂ ਦੀ ਗੁਫ਼ਾ ਵਿੱਚ ਦੱਬ ਦਿੱਤਾ। ਮਕਪੇਲਾਹ, ਮਮਰੇ ਦੇ ਨੇੜੇ, ਜਿਸ ਨੂੰ ਅਬਰਾਹਾਮ ਨੇ ਹਿੱਤੀ ਇਫਰੋਨ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ।
14ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ, ਯੋਸੇਫ਼ ਆਪਣੇ ਭਰਾਵਾਂ ਅਤੇ ਹੋਰ ਸਾਰੇ ਲੋਕਾਂ ਨਾਲ ਜੋ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਉਸ ਦੇ ਨਾਲ ਗਏ ਸਨ, ਮਿਸਰ ਨੂੰ ਮੁੜ ਆਏ।
15ਜਦੋਂ ਯੋਸੇਫ਼ ਦੇ ਭਰਾਵਾਂ ਨੇ ਦੇਖਿਆ ਕਿ ਉਹਨਾਂ ਦਾ ਪਿਤਾ ਮਰ ਗਿਆ ਹੈ, ਤਾਂ ਉਹਨਾਂ ਨੇ ਕਿਹਾ, “ਕੀ ਹੋਵੇਗਾ ਜੇਕਰ ਯੋਸੇਫ਼ ਸਾਡੇ ਨਾਲ ਵੈਰ ਰੱਖਦਾ ਹੈ ਅਤੇ ਸਾਨੂੰ ਉਹਨਾਂ ਸਾਰੀਆਂ ਗ਼ਲਤੀਆਂ ਦਾ ਬਦਲਾ ਦਿੰਦਾ ਹੈ ਜੋ ਅਸੀਂ ਉਸ ਨਾਲ ਕੀਤੀ ਸੀ?”
16ਤਾਂ ਉਹਨਾਂ ਨੇ ਯੋਸੇਫ਼ ਨੂੰ ਇਹ ਕਹਿ ਕੇ ਸੁਨੇਹਾ ਭੇਜਿਆ, “ਤੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਹਦਾਇਤਾਂ ਛੱਡ ਦਿੱਤੀਆਂ ਸਨ: