ਉਤਪਤ 50

ਉਹ ਉਸ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਖੇਤਾਂ ਦੀ ਗੁਫ਼ਾ ਵਿੱਚ ਦੱਬ ਦਿੱਤਾ। ਮਕਪੇਲਾਹ, ਮਮਰੇ ਦੇ ਨੇੜੇ, ਜਿਸ ਨੂੰ ਅਬਰਾਹਾਮ ਨੇ ਹਿੱਤੀ ਇਫਰੋਨ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ।

Genesis 50:13 (UKJV) For his sons carried him into the land of Canaan, and buried him in the cave of the field of Machpelah, which Abraham bought with the field for a possession of a buryingplace of Ephron the Hittite, before Mamre.

11ਜਦੋਂ ਉੱਥੇ ਰਹਿਣ ਵਾਲੇ ਕਨਾਨੀਆਂ ਨੇ ਅਤਾਦ ਦੇ ਪਿੜ ਵਿੱਚ ਸੋਗ ਹੁੰਦਾ ਵੇਖਿਆ ਤਾਂ ਆਖਿਆ, ਮਿਸਰੀ ਸੋਗ ਦੀ ਰਸਮ ਮਨਾ ਰਹੇ ਹਨ। ਇਸ ਲਈ ਯਰਦਨ ਦੇ ਨੇੜੇ ਉਸ ਥਾਂ ਨੂੰ ਹਾਬਲ ਮਿਸਰਾਈਮ ਕਿਹਾ ਜਾਂਦਾ ਹੈ।

12ਇਸ ਲਈ ਯਾਕੋਬ ਦੇ ਪੁੱਤਰਾਂ ਨੇ ਜਿਵੇਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ,

13ਉਹ ਉਸ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਖੇਤਾਂ ਦੀ ਗੁਫ਼ਾ ਵਿੱਚ ਦੱਬ ਦਿੱਤਾ। ਮਕਪੇਲਾਹ, ਮਮਰੇ ਦੇ ਨੇੜੇ, ਜਿਸ ਨੂੰ ਅਬਰਾਹਾਮ ਨੇ ਹਿੱਤੀ ਇਫਰੋਨ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ।

14ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ, ਯੋਸੇਫ਼ ਆਪਣੇ ਭਰਾਵਾਂ ਅਤੇ ਹੋਰ ਸਾਰੇ ਲੋਕਾਂ ਨਾਲ ਜੋ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਉਸ ਦੇ ਨਾਲ ਗਏ ਸਨ, ਮਿਸਰ ਨੂੰ ਮੁੜ ਆਏ।

15ਜਦੋਂ ਯੋਸੇਫ਼ ਦੇ ਭਰਾਵਾਂ ਨੇ ਦੇਖਿਆ ਕਿ ਉਹਨਾਂ ਦਾ ਪਿਤਾ ਮਰ ਗਿਆ ਹੈ, ਤਾਂ ਉਹਨਾਂ ਨੇ ਕਿਹਾ, “ਕੀ ਹੋਵੇਗਾ ਜੇਕਰ ਯੋਸੇਫ਼ ਸਾਡੇ ਨਾਲ ਵੈਰ ਰੱਖਦਾ ਹੈ ਅਤੇ ਸਾਨੂੰ ਉਹਨਾਂ ਸਾਰੀਆਂ ਗ਼ਲਤੀਆਂ ਦਾ ਬਦਲਾ ਦਿੰਦਾ ਹੈ ਜੋ ਅਸੀਂ ਉਸ ਨਾਲ ਕੀਤੀ ਸੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.