9ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।
10ਜਦੋਂ ਉਹ ਅਤਾਦ ਦੇ ਪਿੜ ਉੱਤੇ ਪਹੁੰਚੇ, ਜਿਹੜਾ ਯਰਦਨ ਨਦੀ ਦੇ ਪਾਰ ਹੈ, ਤਾਂ ਉਹਨਾਂ ਨੇ ਉੱਚੀ-ਉੱਚੀ ਅਤੇ ਡਾਢਾ ਵਿਰਲਾਪ ਕੀਤਾ; ਅਤੇ ਉੱਥੇ ਯੋਸੇਫ਼ ਨੇ ਆਪਣੇ ਪਿਤਾ ਲਈ ਸੱਤ ਦਿਨਾਂ ਦਾ ਸੋਗ ਮਨਾਇਆ।
11ਜਦੋਂ ਉੱਥੇ ਰਹਿਣ ਵਾਲੇ ਕਨਾਨੀਆਂ ਨੇ ਅਤਾਦ ਦੇ ਪਿੜ ਵਿੱਚ ਸੋਗ ਹੁੰਦਾ ਵੇਖਿਆ ਤਾਂ ਆਖਿਆ, ਮਿਸਰੀ ਸੋਗ ਦੀ ਰਸਮ ਮਨਾ ਰਹੇ ਹਨ। ਇਸ ਲਈ ਯਰਦਨ ਦੇ ਨੇੜੇ ਉਸ ਥਾਂ ਨੂੰ ਹਾਬਲ ਮਿਸਰਾਈਮ ਕਿਹਾ ਜਾਂਦਾ ਹੈ।
12ਇਸ ਲਈ ਯਾਕੋਬ ਦੇ ਪੁੱਤਰਾਂ ਨੇ ਜਿਵੇਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ,
13ਉਹ ਉਸ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਖੇਤਾਂ ਦੀ ਗੁਫ਼ਾ ਵਿੱਚ ਦੱਬ ਦਿੱਤਾ। ਮਕਪੇਲਾਹ, ਮਮਰੇ ਦੇ ਨੇੜੇ, ਜਿਸ ਨੂੰ ਅਬਰਾਹਾਮ ਨੇ ਹਿੱਤੀ ਇਫਰੋਨ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ।