8ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ।
9ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।
10ਜਦੋਂ ਉਹ ਅਤਾਦ ਦੇ ਪਿੜ ਉੱਤੇ ਪਹੁੰਚੇ, ਜਿਹੜਾ ਯਰਦਨ ਨਦੀ ਦੇ ਪਾਰ ਹੈ, ਤਾਂ ਉਹਨਾਂ ਨੇ ਉੱਚੀ-ਉੱਚੀ ਅਤੇ ਡਾਢਾ ਵਿਰਲਾਪ ਕੀਤਾ; ਅਤੇ ਉੱਥੇ ਯੋਸੇਫ਼ ਨੇ ਆਪਣੇ ਪਿਤਾ ਲਈ ਸੱਤ ਦਿਨਾਂ ਦਾ ਸੋਗ ਮਨਾਇਆ।
11ਜਦੋਂ ਉੱਥੇ ਰਹਿਣ ਵਾਲੇ ਕਨਾਨੀਆਂ ਨੇ ਅਤਾਦ ਦੇ ਪਿੜ ਵਿੱਚ ਸੋਗ ਹੁੰਦਾ ਵੇਖਿਆ ਤਾਂ ਆਖਿਆ, ਮਿਸਰੀ ਸੋਗ ਦੀ ਰਸਮ ਮਨਾ ਰਹੇ ਹਨ। ਇਸ ਲਈ ਯਰਦਨ ਦੇ ਨੇੜੇ ਉਸ ਥਾਂ ਨੂੰ ਹਾਬਲ ਮਿਸਰਾਈਮ ਕਿਹਾ ਜਾਂਦਾ ਹੈ।
12ਇਸ ਲਈ ਯਾਕੋਬ ਦੇ ਪੁੱਤਰਾਂ ਨੇ ਜਿਵੇਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ,