ਉਤਪਤ 50

ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ।

Genesis 50:8 (UKJV) And all the house of Joseph, and his brethren, and his father's house: only their little ones, and their flocks, and their herds, they left in the land of Goshen.

6ਫ਼ਿਰਾਊਨ ਨੇ ਆਖਿਆ, “ਉੱਠ ਜਾ ਅਤੇ ਆਪਣੇ ਪਿਤਾ ਨੂੰ ਦਫ਼ਨ ਕਰ, ਜਿਵੇਂ ਉਸਨੇ ਤੈਨੂੰ ਕਰਨ ਦੀ ਸਹੁੰ ਚੁਕਾਈ ਸੀ।”

7ਤਾਂ ਯੋਸੇਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ। ਫ਼ਿਰਾਊਨ ਦੇ ਸਾਰੇ ਅਧਿਕਾਰੀ ਉਸ ਦੇ ਨਾਲ ਸਨ, ਉਸਦੇ ਨਾਲ ਉਸਦੇ ਪਰਿਵਾਰ ਦੇ ਮੈਂਬਰ ਅਤੇ ਮਿਸਰ ਦੇ ਸਾਰੇ ਆਗੂ ਸਨ।

8ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ।

9ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।

10ਜਦੋਂ ਉਹ ਅਤਾਦ ਦੇ ਪਿੜ ਉੱਤੇ ਪਹੁੰਚੇ, ਜਿਹੜਾ ਯਰਦਨ ਨਦੀ ਦੇ ਪਾਰ ਹੈ, ਤਾਂ ਉਹਨਾਂ ਨੇ ਉੱਚੀ-ਉੱਚੀ ਅਤੇ ਡਾਢਾ ਵਿਰਲਾਪ ਕੀਤਾ; ਅਤੇ ਉੱਥੇ ਯੋਸੇਫ਼ ਨੇ ਆਪਣੇ ਪਿਤਾ ਲਈ ਸੱਤ ਦਿਨਾਂ ਦਾ ਸੋਗ ਮਨਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.