ਉਤਪਤ 50

ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।

Genesis 50:9 (UKJV) And there went up with him both chariots and horsemen: and it was a very great company.

7ਤਾਂ ਯੋਸੇਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ। ਫ਼ਿਰਾਊਨ ਦੇ ਸਾਰੇ ਅਧਿਕਾਰੀ ਉਸ ਦੇ ਨਾਲ ਸਨ, ਉਸਦੇ ਨਾਲ ਉਸਦੇ ਪਰਿਵਾਰ ਦੇ ਮੈਂਬਰ ਅਤੇ ਮਿਸਰ ਦੇ ਸਾਰੇ ਆਗੂ ਸਨ।

8ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ।

9ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।

10ਜਦੋਂ ਉਹ ਅਤਾਦ ਦੇ ਪਿੜ ਉੱਤੇ ਪਹੁੰਚੇ, ਜਿਹੜਾ ਯਰਦਨ ਨਦੀ ਦੇ ਪਾਰ ਹੈ, ਤਾਂ ਉਹਨਾਂ ਨੇ ਉੱਚੀ-ਉੱਚੀ ਅਤੇ ਡਾਢਾ ਵਿਰਲਾਪ ਕੀਤਾ; ਅਤੇ ਉੱਥੇ ਯੋਸੇਫ਼ ਨੇ ਆਪਣੇ ਪਿਤਾ ਲਈ ਸੱਤ ਦਿਨਾਂ ਦਾ ਸੋਗ ਮਨਾਇਆ।

11ਜਦੋਂ ਉੱਥੇ ਰਹਿਣ ਵਾਲੇ ਕਨਾਨੀਆਂ ਨੇ ਅਤਾਦ ਦੇ ਪਿੜ ਵਿੱਚ ਸੋਗ ਹੁੰਦਾ ਵੇਖਿਆ ਤਾਂ ਆਖਿਆ, ਮਿਸਰੀ ਸੋਗ ਦੀ ਰਸਮ ਮਨਾ ਰਹੇ ਹਨ। ਇਸ ਲਈ ਯਰਦਨ ਦੇ ਨੇੜੇ ਉਸ ਥਾਂ ਨੂੰ ਹਾਬਲ ਮਿਸਰਾਈਮ ਕਿਹਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.