ਉਤਪਤ 50

ਫ਼ਿਰਾਊਨ ਨੇ ਆਖਿਆ, “ਉੱਠ ਜਾ ਅਤੇ ਆਪਣੇ ਪਿਤਾ ਨੂੰ ਦਫ਼ਨ ਕਰ, ਜਿਵੇਂ ਉਸਨੇ ਤੈਨੂੰ ਕਰਨ ਦੀ ਸਹੁੰ ਚੁਕਾਈ ਸੀ।”

Genesis 50:6 (UKJV) And Pharaoh said, Go up, and bury your father, according as he made you swear.

4ਜਦੋਂ ਸੋਗ ਦੇ ਦਿਨ ਬੀਤ ਗਏ ਤਾਂ ਯੋਸੇਫ਼ ਨੇ ਫ਼ਿਰਾਊਨ ਦੇ ਸਲਾਹਕਾਰਾਂ ਨੂੰ ਆਖਿਆ, “ਜੇ ਮੈਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੈ ਤਾਂ ਮੇਰੇ ਲਈ ਫ਼ਿਰਾਊਨ ਨਾਲ ਗੱਲ ਕਰੋ।

5‘ਮੇਰੇ ਪਿਤਾ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, “ਮੈਂ ਮਰਨ ਵਾਲਾ ਹਾਂ; ਮੈਨੂੰ ਉਸ ਕਬਰ ਵਿੱਚ ਦਫ਼ਨ ਕਰ ਦਿਓ ਜੋ ਮੈਂ ਕਨਾਨ ਦੇਸ਼ ਵਿੱਚ ਆਪਣੇ ਲਈ ਪੁੱਟੀ ਸੀ।” ਹੁਣ ਮੈਨੂੰ ਉੱਪਰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ। ਫਿਰ ਮੈਂ ਵਾਪਸ ਮੁੜ ਆਵਾਂਗਾ।’ ”

6ਫ਼ਿਰਾਊਨ ਨੇ ਆਖਿਆ, “ਉੱਠ ਜਾ ਅਤੇ ਆਪਣੇ ਪਿਤਾ ਨੂੰ ਦਫ਼ਨ ਕਰ, ਜਿਵੇਂ ਉਸਨੇ ਤੈਨੂੰ ਕਰਨ ਦੀ ਸਹੁੰ ਚੁਕਾਈ ਸੀ।”

7ਤਾਂ ਯੋਸੇਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ। ਫ਼ਿਰਾਊਨ ਦੇ ਸਾਰੇ ਅਧਿਕਾਰੀ ਉਸ ਦੇ ਨਾਲ ਸਨ, ਉਸਦੇ ਨਾਲ ਉਸਦੇ ਪਰਿਵਾਰ ਦੇ ਮੈਂਬਰ ਅਤੇ ਮਿਸਰ ਦੇ ਸਾਰੇ ਆਗੂ ਸਨ।

8ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.