ਉਤਪਤ 50

ਜਦੋਂ ਸੋਗ ਦੇ ਦਿਨ ਬੀਤ ਗਏ ਤਾਂ ਯੋਸੇਫ਼ ਨੇ ਫ਼ਿਰਾਊਨ ਦੇ ਸਲਾਹਕਾਰਾਂ ਨੂੰ ਆਖਿਆ, “ਜੇ ਮੈਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੈ ਤਾਂ ਮੇਰੇ ਲਈ ਫ਼ਿਰਾਊਨ ਨਾਲ ਗੱਲ ਕਰੋ।

Genesis 50:4 (UKJV) And when the days of his mourning were past, Joseph spoke unto the house of Pharaoh, saying, If now I have found grace in your eyes, speak, I pray you, in the ears of Pharaoh, saying,

2ਤਦ ਯੋਸੇਫ਼ ਨੇ ਆਪਣੇ ਸੇਵਕਾਂ ਨੂੰ, ਜੋ ਵੈਦਾਂ ਨੂੰ ਸਨ ਇਹ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਦੇ ਸਰੀਰ ਨੂੰ ਅਤਰ ਨਾਲ ਭਰਨ, ਇਸ ਲਈ ਉਨ੍ਹਾਂ ਵੈਦਾਂ ਨੇ ਸਰੀਰ ਨੂੰ ਸੁਗੰਧਿਤ ਕੀਤਾ।

3ਪੂਰੇ ਚਾਲੀ ਦਿਨ ਲੱਗ ਗਏ, ਕਿਉਂਕਿ ਸੁਗੰਧ ਦੇਣ ਲਈ ਇਹ ਸਮਾਂ ਲੋੜੀਂਦਾ ਸੀ ਅਤੇ ਮਿਸਰੀਆਂ ਨੇ ਉਹ ਦੇ ਲਈ ਸੱਤਰ ਦਿਨ ਸੋਗ ਕੀਤਾ।

4ਜਦੋਂ ਸੋਗ ਦੇ ਦਿਨ ਬੀਤ ਗਏ ਤਾਂ ਯੋਸੇਫ਼ ਨੇ ਫ਼ਿਰਾਊਨ ਦੇ ਸਲਾਹਕਾਰਾਂ ਨੂੰ ਆਖਿਆ, “ਜੇ ਮੈਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੈ ਤਾਂ ਮੇਰੇ ਲਈ ਫ਼ਿਰਾਊਨ ਨਾਲ ਗੱਲ ਕਰੋ।

5‘ਮੇਰੇ ਪਿਤਾ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, “ਮੈਂ ਮਰਨ ਵਾਲਾ ਹਾਂ; ਮੈਨੂੰ ਉਸ ਕਬਰ ਵਿੱਚ ਦਫ਼ਨ ਕਰ ਦਿਓ ਜੋ ਮੈਂ ਕਨਾਨ ਦੇਸ਼ ਵਿੱਚ ਆਪਣੇ ਲਈ ਪੁੱਟੀ ਸੀ।” ਹੁਣ ਮੈਨੂੰ ਉੱਪਰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ। ਫਿਰ ਮੈਂ ਵਾਪਸ ਮੁੜ ਆਵਾਂਗਾ।’ ”

6ਫ਼ਿਰਾਊਨ ਨੇ ਆਖਿਆ, “ਉੱਠ ਜਾ ਅਤੇ ਆਪਣੇ ਪਿਤਾ ਨੂੰ ਦਫ਼ਨ ਕਰ, ਜਿਵੇਂ ਉਸਨੇ ਤੈਨੂੰ ਕਰਨ ਦੀ ਸਹੁੰ ਚੁਕਾਈ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.