1ਯੋਸੇਫ਼ ਆਪਣੇ ਪਿਤਾ ਦੇ ਉੱਤੇ ਸਿਰ ਸੁੱਟ ਕੇ ਰੋਇਆ ਅਤੇ ਉਸ ਨੂੰ ਚੁੰਮਿਆ।
2ਤਦ ਯੋਸੇਫ਼ ਨੇ ਆਪਣੇ ਸੇਵਕਾਂ ਨੂੰ, ਜੋ ਵੈਦਾਂ ਨੂੰ ਸਨ ਇਹ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਦੇ ਸਰੀਰ ਨੂੰ ਅਤਰ ਨਾਲ ਭਰਨ, ਇਸ ਲਈ ਉਨ੍ਹਾਂ ਵੈਦਾਂ ਨੇ ਸਰੀਰ ਨੂੰ ਸੁਗੰਧਿਤ ਕੀਤਾ।
3ਪੂਰੇ ਚਾਲੀ ਦਿਨ ਲੱਗ ਗਏ, ਕਿਉਂਕਿ ਸੁਗੰਧ ਦੇਣ ਲਈ ਇਹ ਸਮਾਂ ਲੋੜੀਂਦਾ ਸੀ ਅਤੇ ਮਿਸਰੀਆਂ ਨੇ ਉਹ ਦੇ ਲਈ ਸੱਤਰ ਦਿਨ ਸੋਗ ਕੀਤਾ।
4ਜਦੋਂ ਸੋਗ ਦੇ ਦਿਨ ਬੀਤ ਗਏ ਤਾਂ ਯੋਸੇਫ਼ ਨੇ ਫ਼ਿਰਾਊਨ ਦੇ ਸਲਾਹਕਾਰਾਂ ਨੂੰ ਆਖਿਆ, “ਜੇ ਮੈਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੈ ਤਾਂ ਮੇਰੇ ਲਈ ਫ਼ਿਰਾਊਨ ਨਾਲ ਗੱਲ ਕਰੋ।