17‘ਯੋਸੇਫ਼ ਨੂੰ ਇਹ ਕਹਿਣਾ ਹੈ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਦੇ ਪਾਪਾਂ ਅਤੇ ਗਲਤੀਆਂ ਨੂੰ ਮਾਫ਼ ਕਰ ਦੇਣਾ, ਜੋ ਉਹਨਾਂ ਨੇ ਤੇਰੇ ਨਾਲ ਬੁਰਾ ਸਲੂਕ ਕੀਤਾ ਸੀ।’ ਹੁਣ ਕਿਰਪਾ ਕਰਕੇ ਆਪਣੇ ਪਿਤਾ ਦੇ ਪਰਮੇਸ਼ਵਰ ਦੇ ਸੇਵਕਾਂ ਦੇ ਪਾਪਾਂ ਨੂੰ ਮਾਫ਼ ਕਰੋ।” ਜਦੋਂ ਉਹਨਾਂ ਦਾ ਸੰਦੇਸ਼ ਉਸ ਕੋਲ ਆਇਆ, ਤਾਂ ਯੋਸੇਫ਼ ਰੋਇਆ।
18ਤਦ ਉਹ ਦੇ ਭਰਾ ਆਏ ਅਤੇ ਉਹ ਦੇ ਅੱਗੇ ਡਿੱਗ ਪਏ ਅਤੇ ਉਹਨਾਂ ਨੇ ਕਿਹਾ, “ਅਸੀਂ ਤੁਹਾਡੇ ਗੁਲਾਮ ਹਾਂ।”
19ਪਰ ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਨਾ ਡਰੋ। ਕੀ ਮੈਂ ਪਰਮੇਸ਼ਵਰ ਦੀ ਥਾਂ ਤੇ ਹਾਂ?
20ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ਵਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ।
21ਇਸ ਲਈ ਤੁਸੀਂ ਨਾ ਡਰੋ। ਮੈਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਪ੍ਰਬੰਧ ਕਰਾਂਗਾ।” ਅਤੇ ਉਸ ਨੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ।