ਉਤਪਤ 6

ਪਰਮੇਸ਼ਵਰ ਨੇ ਵੇਖਿਆ ਕਿ ਧਰਤੀ ਕਿੰਨੀ ਭ੍ਰਿਸ਼ਟ ਹੋ ਗਈ ਸੀ ਕਿਉਂ ਜੋ ਧਰਤੀ ਦੇ ਸਾਰੇ ਲੋਕਾਂ ਨੇ ਆਪਣੇ ਰਾਹ ਭ੍ਰਿਸ਼ਟ ਕਰ ਲਏ ਸਨ।

Genesis 6:12 (UKJV) And God looked upon the earth, and, behold, it was corrupt; for all flesh had corrupted his way upon the earth.

10ਨੋਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ।

11ਹੁਣ ਧਰਤੀ ਪਰਮੇਸ਼ਵਰ ਦੀ ਨਿਗਾਹ ਵਿੱਚ ਭ੍ਰਿਸ਼ਟ ਸੀ ਅਤੇ ਹਿੰਸਾ ਨਾਲ ਭਰੀ ਹੋਈ ਸੀ।

12ਪਰਮੇਸ਼ਵਰ ਨੇ ਵੇਖਿਆ ਕਿ ਧਰਤੀ ਕਿੰਨੀ ਭ੍ਰਿਸ਼ਟ ਹੋ ਗਈ ਸੀ ਕਿਉਂ ਜੋ ਧਰਤੀ ਦੇ ਸਾਰੇ ਲੋਕਾਂ ਨੇ ਆਪਣੇ ਰਾਹ ਭ੍ਰਿਸ਼ਟ ਕਰ ਲਏ ਸਨ।

13ਇਸ ਲਈ ਪਰਮੇਸ਼ਵਰ ਨੇ ਨੋਹ ਨੂੰ ਆਖਿਆ, “ਮੈਂ ਸਾਰੇ ਲੋਕਾਂ ਦਾ ਨਾਸ ਕਰਨ ਵਾਲਾ ਹਾਂ ਕਿਉਂ ਜੋ ਧਰਤੀ ਉਹਨਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਮੈਂ ਨਿਸ਼ਚੇ ਹੀ ਮਨੁੱਖ ਅਤੇ ਧਰਤੀ ਦੋਹਾਂ ਨੂੰ ਤਬਾਹ ਕਰ ਦਿਆਂਗਾ।

14ਇਸ ਲਈ ਆਪਣੇ ਲਈ ਗੋਫ਼ਰ ਦੀ ਲੱਕੜ ਤੋਂ ਇੱਕ ਕਿਸ਼ਤੀ ਬਣਾ; ਇਸ ਵਿੱਚ ਕਮਰੇ ਬਣਾਉ ਅਤੇ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.