8ਪਰ ਨੋਹ ਉੱਤੇ ਯਾਹਵੇਹ ਦੀ ਕਿਰਪਾ ਹੋਈ।
9ਇਹ ਨੋਹ ਅਤੇ ਉਸਦੇ ਪਰਿਵਾਰ ਦਾ ਬਿਰਤਾਂਤ ਹੈ। ਨੋਹ ਇੱਕ ਧਰਮੀ ਆਦਮੀ ਸੀ, ਆਪਣੇ ਸਮੇਂ ਦੇ ਲੋਕਾਂ ਵਿੱਚ ਸੰਪੂਰਨ ਸੀ ਅਤੇ ਉਹ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਸੀ।
10ਨੋਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫ਼ਥ।
11ਹੁਣ ਧਰਤੀ ਪਰਮੇਸ਼ਵਰ ਦੀ ਨਿਗਾਹ ਵਿੱਚ ਭ੍ਰਿਸ਼ਟ ਸੀ ਅਤੇ ਹਿੰਸਾ ਨਾਲ ਭਰੀ ਹੋਈ ਸੀ।
12ਪਰਮੇਸ਼ਵਰ ਨੇ ਵੇਖਿਆ ਕਿ ਧਰਤੀ ਕਿੰਨੀ ਭ੍ਰਿਸ਼ਟ ਹੋ ਗਈ ਸੀ ਕਿਉਂ ਜੋ ਧਰਤੀ ਦੇ ਸਾਰੇ ਲੋਕਾਂ ਨੇ ਆਪਣੇ ਰਾਹ ਭ੍ਰਿਸ਼ਟ ਕਰ ਲਏ ਸਨ।