ਹਬੱਕੂਕ 1

ਤੂੰ ਲੋਕਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ, ਸਮੁੰਦਰੀ ਜੀਵਾਂ ਵਰਗਾ ਬਣਾਇਆ ਹੈ ਜਿਨ੍ਹਾਂ ਦਾ ਕੋਈ ਹਾਕਮ ਨਹੀਂ ਹੈ।

Habakkuk 1:14 (UKJV) And make men as the fishes of the sea, as the creeping things, that have no ruler over them?

12ਯਾਹਵੇਹ, ਕੀ ਤੁਸੀਂ ਸਦੀਪਕ ਨਹੀਂ ਹੈ? ਮੇਰੇ ਪਰਮੇਸ਼ਵਰ, ਮੇਰੇ ਪਵਿੱਤਰ ਪੁਰਖ, ਤੂੰ ਕਦੇ ਨਹੀਂ ਮਰੇਗਾ। ਹੇ ਯਹੋਵਾਹ, ਤੂੰ ਉਨ੍ਹਾਂ ਨੂੰ ਨਿਆਂ ਕਰਨ ਲਈ ਨਿਯੁਕਤ ਕੀਤਾ ਹੈ; ਹੇ ਮੇਰੀ ਚੱਟਾਨ, ਤੂੰ ਉਨ੍ਹਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ।

13ਤੇਰੀਆਂ ਅੱਖਾਂ ਬੁਰਿਆਈ ਨੂੰ ਵੇਖਣ ਲਈ ਬਹੁਤ ਸ਼ੁੱਧ ਹਨ; ਤੂੰ ਗਲਤ ਕੰਮ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦੇ ਹੋ? ਤੂੰ ਕਿਉਂ ਚੁੱਪ ਹੋ ਜਦੋਂ ਕਿ ਦੁਸ਼ਟ ਆਪਣੇ ਨਾਲੋਂ ਵੀ ਵੱਧ ਧਰਮੀਆਂ ਨੂੰ ਨਿਗਲ ਜਾਂਦੇ ਹਨ?

14ਤੂੰ ਲੋਕਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ, ਸਮੁੰਦਰੀ ਜੀਵਾਂ ਵਰਗਾ ਬਣਾਇਆ ਹੈ ਜਿਨ੍ਹਾਂ ਦਾ ਕੋਈ ਹਾਕਮ ਨਹੀਂ ਹੈ।

15ਦੁਸ਼ਟ ਦੁਸ਼ਮਣ ਉਨ੍ਹਾਂ ਸਾਰਿਆਂ ਨੂੰ ਕੁੰਡੀਆਂ ਨਾਲ ਖਿੱਚ ਲੈਂਦਾ ਹੈ, ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫੜ੍ਹ ਲੈਂਦਾ ਹੈ, ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰਦਾ ਹੈ। ਅਤੇ ਇਸ ਤਰ੍ਹਾਂ ਉਹ ਖੁਸ਼ ਅਤੇ ਪ੍ਰਸੰਨ ਹੁੰਦਾ ਹੈ।

16ਇਸ ਲਈ ਉਹ ਆਪਣੇ ਜਾਲ ਲਈ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਜਾਲਾਂ ਲਈ ਧੂਪ ਧੁਖਾਉਂਦਾ ਹੈ, ਕਿਉਂਕਿ ਉਹ ਆਪਣੇ ਜਾਲ ਨਾਲ ਐਸ਼ੋ-ਆਰਾਮ ਵਿੱਚ ਰਹਿੰਦਾ ਹੈ ਅਤੇ ਸਭ ਤੋਂ ਵਧੀਆ ਭੋਜਨ ਦਾ ਆਨੰਦ ਲੈਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.