8ਕਿਉਂ ਜੋ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਲੁੱਟ ਲਿਆ ਹੈ, ਜਿਹੜੀਆਂ ਕੌਮਾਂ ਰਹਿ ਗਈਆਂ ਹਨ ਉਹ ਤੈਨੂੰ ਲੁੱਟਣਗੀਆਂ। ਕਿਉਂ ਜੋ ਤੂੰ ਮਨੁੱਖਾਂ ਦਾ ਲਹੂ ਵਹਾਇਆ ਹੈ। ਤੂੰ ਧਰਤੀ ਅਤੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ।
9“ਹਾਏ ਉਸ ਨੂੰ, ਜਿਹੜਾ ਆਪਣਾ ਘਰ ਨਜਾਇਜ਼ ਕਮਾਈ ਨਾਲ ਬਣਾਉਂਦਾ ਹੈ, ਅਤੇ ਤਬਾਹੀ ਤੋਂ ਬਚਣ ਲਈ ਇਹ ਆਪਣਾ ਆਲ੍ਹਣਾ ਉੱਚਾ ਰੱਖਦਾ ਹੈ!
10ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਸ ਕਰਨ ਦੀ ਸਾਜ਼ਿਸ਼ ਰਚੀ ਹੈ, ਤੁਸੀਂ ਆਪਣੇ ਘਰ ਨੂੰ ਸ਼ਰਮਸਾਰ ਕੀਤਾ ਅਤੇ ਆਪਣੀ ਜਾਨ ਗੁਆ ਦਿੱਤੀ।
11ਕੰਧ ਦੇ ਪੱਥਰ ਚੀਕਣਗੇ, ਅਤੇ ਲੱਕੜ ਦੇ ਸ਼ਤੀਰ ਉਸ ਨੂੰ ਉੱਤਰ ਦੇਣਗੇ।
12“ਹਾਏ ਉਸ ਉੱਤੇ ਜਿਹੜਾ ਖ਼ੂਨ ਨਾਲ ਸ਼ਹਿਰ ਉਸਾਰਦਾ ਹੈ ਅਤੇ ਬੁਰਿਆਈ ਨਾਲ ਨਗਰ ਵਸਾਉਂਦਾ ਹੈ!