ਹਬੱਕੂਕ 2

ਕਿਉਂ ਜੋ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਲੁੱਟ ਲਿਆ ਹੈ, ਜਿਹੜੀਆਂ ਕੌਮਾਂ ਰਹਿ ਗਈਆਂ ਹਨ ਉਹ ਤੈਨੂੰ ਲੁੱਟਣਗੀਆਂ। ਕਿਉਂ ਜੋ ਤੂੰ ਮਨੁੱਖਾਂ ਦਾ ਲਹੂ ਵਹਾਇਆ ਹੈ। ਤੂੰ ਧਰਤੀ ਅਤੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ।

Habakkuk 2:8 (UKJV) Because you have spoiled many nations, all the remnant of the people shall spoil you; because of men's blood, and for the violence of the land, of the city, and of all that dwell therein.

6“ਕੀ ਉਹ ਸਾਰੇ ਉਸ ਨੂੰ ਮਖੌਲ ਅਤੇ ਬੇਇੱਜ਼ਤੀ ਨਾਲ ਤਾਅਨੇ ਨਹੀਂ ਮਾਰਨਗੇ, “ ‘ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਅਤੇ ਜੋ ਨਜਾਇਜ਼ ਕੰਮ ਕਰਕੇ ਆਪਣੇ ਆਪ ਨੂੰ ਅਮੀਰ ਬਣਾਉਂਦਾ ਹੈ! ਪਰ ਇਹ ਕਦ ਤੱਕ ਚੱਲਦਾ ਰਹੇਗਾ?’

7ਕੀ ਤੁਹਾਡੇ ਲੈਣਦਾਰ ਅਚਾਨਕ ਨਹੀਂ ਉੱਠਣਗੇ? ਤਾਂ ਜੋ ਉਹ ਜਾਗਣ ਅਤੇ ਤੈਨੂੰ ਮੁਸੀਬਤ ਵਿੱਚ ਪਾਉਣਗੇ? ਫਿਰ ਤੂੰ ਉਨ੍ਹਾਂ ਦਾ ਸ਼ਿਕਾਰ ਨਾ ਬਣੇਗਾ।

8ਕਿਉਂ ਜੋ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਲੁੱਟ ਲਿਆ ਹੈ, ਜਿਹੜੀਆਂ ਕੌਮਾਂ ਰਹਿ ਗਈਆਂ ਹਨ ਉਹ ਤੈਨੂੰ ਲੁੱਟਣਗੀਆਂ। ਕਿਉਂ ਜੋ ਤੂੰ ਮਨੁੱਖਾਂ ਦਾ ਲਹੂ ਵਹਾਇਆ ਹੈ। ਤੂੰ ਧਰਤੀ ਅਤੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ।

9“ਹਾਏ ਉਸ ਨੂੰ, ਜਿਹੜਾ ਆਪਣਾ ਘਰ ਨਜਾਇਜ਼ ਕਮਾਈ ਨਾਲ ਬਣਾਉਂਦਾ ਹੈ, ਅਤੇ ਤਬਾਹੀ ਤੋਂ ਬਚਣ ਲਈ ਇਹ ਆਪਣਾ ਆਲ੍ਹਣਾ ਉੱਚਾ ਰੱਖਦਾ ਹੈ!

10ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਸ ਕਰਨ ਦੀ ਸਾਜ਼ਿਸ਼ ਰਚੀ ਹੈ, ਤੁਸੀਂ ਆਪਣੇ ਘਰ ਨੂੰ ਸ਼ਰਮਸਾਰ ਕੀਤਾ ਅਤੇ ਆਪਣੀ ਜਾਨ ਗੁਆ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.