5ਸੱਚਮੁੱਚ, ਦਾਖਰਸ ਉਸ ਨੂੰ ਧੋਖਾ ਦਿੰਦੀ ਹੈ। ਉਹ ਹੰਕਾਰੀ ਹੈ ਅਤੇ ਕਦੇ ਅਰਾਮ ਨਹੀਂ ਕਰਦਾ। ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਦਾ ਹੈ ਅਤੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲੈਂਦਾ ਹੈ।
6“ਕੀ ਉਹ ਸਾਰੇ ਉਸ ਨੂੰ ਮਖੌਲ ਅਤੇ ਬੇਇੱਜ਼ਤੀ ਨਾਲ ਤਾਅਨੇ ਨਹੀਂ ਮਾਰਨਗੇ, “ ‘ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਅਤੇ ਜੋ ਨਜਾਇਜ਼ ਕੰਮ ਕਰਕੇ ਆਪਣੇ ਆਪ ਨੂੰ ਅਮੀਰ ਬਣਾਉਂਦਾ ਹੈ! ਪਰ ਇਹ ਕਦ ਤੱਕ ਚੱਲਦਾ ਰਹੇਗਾ?’
7ਕੀ ਤੁਹਾਡੇ ਲੈਣਦਾਰ ਅਚਾਨਕ ਨਹੀਂ ਉੱਠਣਗੇ? ਤਾਂ ਜੋ ਉਹ ਜਾਗਣ ਅਤੇ ਤੈਨੂੰ ਮੁਸੀਬਤ ਵਿੱਚ ਪਾਉਣਗੇ? ਫਿਰ ਤੂੰ ਉਨ੍ਹਾਂ ਦਾ ਸ਼ਿਕਾਰ ਨਾ ਬਣੇਗਾ।
8ਕਿਉਂ ਜੋ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਲੁੱਟ ਲਿਆ ਹੈ, ਜਿਹੜੀਆਂ ਕੌਮਾਂ ਰਹਿ ਗਈਆਂ ਹਨ ਉਹ ਤੈਨੂੰ ਲੁੱਟਣਗੀਆਂ। ਕਿਉਂ ਜੋ ਤੂੰ ਮਨੁੱਖਾਂ ਦਾ ਲਹੂ ਵਹਾਇਆ ਹੈ। ਤੂੰ ਧਰਤੀ ਅਤੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ।
9“ਹਾਏ ਉਸ ਨੂੰ, ਜਿਹੜਾ ਆਪਣਾ ਘਰ ਨਜਾਇਜ਼ ਕਮਾਈ ਨਾਲ ਬਣਾਉਂਦਾ ਹੈ, ਅਤੇ ਤਬਾਹੀ ਤੋਂ ਬਚਣ ਲਈ ਇਹ ਆਪਣਾ ਆਲ੍ਹਣਾ ਉੱਚਾ ਰੱਖਦਾ ਹੈ!