ਹਬੱਕੂਕ 2

ਸੱਚਮੁੱਚ, ਦਾਖਰਸ ਉਸ ਨੂੰ ਧੋਖਾ ਦਿੰਦੀ ਹੈ। ਉਹ ਹੰਕਾਰੀ ਹੈ ਅਤੇ ਕਦੇ ਅਰਾਮ ਨਹੀਂ ਕਰਦਾ। ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਦਾ ਹੈ ਅਤੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲੈਂਦਾ ਹੈ।

Habakkuk 2:5 (UKJV) Yea also, because he trangresses by wine, he is a proud man, neither keeps at home, who enlarges his desire as hell, and is as death, and cannot be satisfied, but gathers unto him all nations, and heaps unto him all people:

3ਕਿਉਂ ਜੋ ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਦੀ ਉਡੀਕ ਹੈ; ਇਹ ਅੰਤ ਦੇ ਸਮੇਂ ਬਾਰੇ ਦੱਸਦਾ ਹੈ ਅਤੇ ਝੂਠਾ ਸਾਬਤ ਨਹੀਂ ਹੋਵੇਗਾ। ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।

4“ਵੇਖੋ, ਦੁਸ਼ਮਣ ਫੁੱਲਿਆ ਹੋਇਆ ਹੈ; ਉਸ ਦੀਆਂ ਇੱਛਾਵਾਂ ਸਿੱਧੀਆਂ ਨਹੀਂ ਹਨ ਪਰ ਧਰਮੀ ਵਿਅਕਤੀ ਆਪਣੀ ਵਫ਼ਾਦਾਰੀ ਦੇ ਕਾਰਨ ਜੀਉਂਦਾ ਰਹੇਗਾ,

5ਸੱਚਮੁੱਚ, ਦਾਖਰਸ ਉਸ ਨੂੰ ਧੋਖਾ ਦਿੰਦੀ ਹੈ। ਉਹ ਹੰਕਾਰੀ ਹੈ ਅਤੇ ਕਦੇ ਅਰਾਮ ਨਹੀਂ ਕਰਦਾ। ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਦਾ ਹੈ ਅਤੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲੈਂਦਾ ਹੈ।

6“ਕੀ ਉਹ ਸਾਰੇ ਉਸ ਨੂੰ ਮਖੌਲ ਅਤੇ ਬੇਇੱਜ਼ਤੀ ਨਾਲ ਤਾਅਨੇ ਨਹੀਂ ਮਾਰਨਗੇ, “ ‘ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਅਤੇ ਜੋ ਨਜਾਇਜ਼ ਕੰਮ ਕਰਕੇ ਆਪਣੇ ਆਪ ਨੂੰ ਅਮੀਰ ਬਣਾਉਂਦਾ ਹੈ! ਪਰ ਇਹ ਕਦ ਤੱਕ ਚੱਲਦਾ ਰਹੇਗਾ?’

7ਕੀ ਤੁਹਾਡੇ ਲੈਣਦਾਰ ਅਚਾਨਕ ਨਹੀਂ ਉੱਠਣਗੇ? ਤਾਂ ਜੋ ਉਹ ਜਾਗਣ ਅਤੇ ਤੈਨੂੰ ਮੁਸੀਬਤ ਵਿੱਚ ਪਾਉਣਗੇ? ਫਿਰ ਤੂੰ ਉਨ੍ਹਾਂ ਦਾ ਸ਼ਿਕਾਰ ਨਾ ਬਣੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.