2ਯਾਹਵੇਹ ਨੇ ਉੱਤਰ ਦਿੱਤਾ “ਦਰਸ਼ਣ ਦੀਆਂ ਗੱਲਾਂ ਨੂੰ ਲਿਖ ਅਤੇ ਇਸ ਨੂੰ ਫੱਟੀਆ ਉੱਤੇ ਸਾਫ਼-ਸਾਫ਼ ਲਿਖ ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ
3ਕਿਉਂ ਜੋ ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਦੀ ਉਡੀਕ ਹੈ; ਇਹ ਅੰਤ ਦੇ ਸਮੇਂ ਬਾਰੇ ਦੱਸਦਾ ਹੈ ਅਤੇ ਝੂਠਾ ਸਾਬਤ ਨਹੀਂ ਹੋਵੇਗਾ। ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।
4“ਵੇਖੋ, ਦੁਸ਼ਮਣ ਫੁੱਲਿਆ ਹੋਇਆ ਹੈ; ਉਸ ਦੀਆਂ ਇੱਛਾਵਾਂ ਸਿੱਧੀਆਂ ਨਹੀਂ ਹਨ ਪਰ ਧਰਮੀ ਵਿਅਕਤੀ ਆਪਣੀ ਵਫ਼ਾਦਾਰੀ ਦੇ ਕਾਰਨ ਜੀਉਂਦਾ ਰਹੇਗਾ,
5ਸੱਚਮੁੱਚ, ਦਾਖਰਸ ਉਸ ਨੂੰ ਧੋਖਾ ਦਿੰਦੀ ਹੈ। ਉਹ ਹੰਕਾਰੀ ਹੈ ਅਤੇ ਕਦੇ ਅਰਾਮ ਨਹੀਂ ਕਰਦਾ। ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਦਾ ਹੈ ਅਤੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲੈਂਦਾ ਹੈ।
6“ਕੀ ਉਹ ਸਾਰੇ ਉਸ ਨੂੰ ਮਖੌਲ ਅਤੇ ਬੇਇੱਜ਼ਤੀ ਨਾਲ ਤਾਅਨੇ ਨਹੀਂ ਮਾਰਨਗੇ, “ ‘ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਅਤੇ ਜੋ ਨਜਾਇਜ਼ ਕੰਮ ਕਰਕੇ ਆਪਣੇ ਆਪ ਨੂੰ ਅਮੀਰ ਬਣਾਉਂਦਾ ਹੈ! ਪਰ ਇਹ ਕਦ ਤੱਕ ਚੱਲਦਾ ਰਹੇਗਾ?’