ਹਬੱਕੂਕ 2

ਕਿਉਂ ਜੋ ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਦੀ ਉਡੀਕ ਹੈ; ਇਹ ਅੰਤ ਦੇ ਸਮੇਂ ਬਾਰੇ ਦੱਸਦਾ ਹੈ ਅਤੇ ਝੂਠਾ ਸਾਬਤ ਨਹੀਂ ਹੋਵੇਗਾ। ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।

Habakkuk 2:3 (UKJV) For the vision is yet for an appointed time, but at the end it shall speak, and not lie: though it tarry, wait for it; because it will surely come, it will not tarry.

1ਮੈਂ ਆਪਣੇ ਪਹਿਰੇ ਉੱਤੇ ਖੜ੍ਹਾ ਹੋਵਾਂਗਾ ਅਤੇ ਮੈਂ ਕਿਲੇ ਦੀ ਉੱਚੀ ਕੰਧ ਉੱਤੇ ਖੜ੍ਹਾ ਹੋਵਾਂਗਾ; ਮੈਂ ਦੇਖਾਂਗਾ ਕਿ ਉਹ ਮੈਨੂੰ ਕੀ ਕਹੇਗਾ, ਅਤੇ ਮੈਂ ਇਸ ਸ਼ਿਕਾਇਤ ਦਾ ਕੀ ਜਵਾਬ ਦੇਵਾਂਗਾ।

2ਯਾਹਵੇਹ ਨੇ ਉੱਤਰ ਦਿੱਤਾ “ਦਰਸ਼ਣ ਦੀਆਂ ਗੱਲਾਂ ਨੂੰ ਲਿਖ ਅਤੇ ਇਸ ਨੂੰ ਫੱਟੀਆ ਉੱਤੇ ਸਾਫ਼-ਸਾਫ਼ ਲਿਖ ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ

3ਕਿਉਂ ਜੋ ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਦੀ ਉਡੀਕ ਹੈ; ਇਹ ਅੰਤ ਦੇ ਸਮੇਂ ਬਾਰੇ ਦੱਸਦਾ ਹੈ ਅਤੇ ਝੂਠਾ ਸਾਬਤ ਨਹੀਂ ਹੋਵੇਗਾ। ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।

4“ਵੇਖੋ, ਦੁਸ਼ਮਣ ਫੁੱਲਿਆ ਹੋਇਆ ਹੈ; ਉਸ ਦੀਆਂ ਇੱਛਾਵਾਂ ਸਿੱਧੀਆਂ ਨਹੀਂ ਹਨ ਪਰ ਧਰਮੀ ਵਿਅਕਤੀ ਆਪਣੀ ਵਫ਼ਾਦਾਰੀ ਦੇ ਕਾਰਨ ਜੀਉਂਦਾ ਰਹੇਗਾ,

5ਸੱਚਮੁੱਚ, ਦਾਖਰਸ ਉਸ ਨੂੰ ਧੋਖਾ ਦਿੰਦੀ ਹੈ। ਉਹ ਹੰਕਾਰੀ ਹੈ ਅਤੇ ਕਦੇ ਅਰਾਮ ਨਹੀਂ ਕਰਦਾ। ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਦਾ ਹੈ ਅਤੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲੈਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.