11ਕੰਧ ਦੇ ਪੱਥਰ ਚੀਕਣਗੇ, ਅਤੇ ਲੱਕੜ ਦੇ ਸ਼ਤੀਰ ਉਸ ਨੂੰ ਉੱਤਰ ਦੇਣਗੇ।
12“ਹਾਏ ਉਸ ਉੱਤੇ ਜਿਹੜਾ ਖ਼ੂਨ ਨਾਲ ਸ਼ਹਿਰ ਉਸਾਰਦਾ ਹੈ ਅਤੇ ਬੁਰਿਆਈ ਨਾਲ ਨਗਰ ਵਸਾਉਂਦਾ ਹੈ!
13ਕੀ ਸਰਬਸ਼ਕਤੀਮਾਨ ਯਾਹਵੇਹ ਨੇ ਇਹ ਨਿਸ਼ਚਤ ਨਹੀਂ ਕੀਤਾ ਹੈ ਕਿ ਲੋਕਾਂ ਦੀ ਮਿਹਨਤ ਉਸ ਲੱਕੜ ਵਰਗੀ ਹੈ ਜੋ ਅੱਗ ਬਾਲਣ ਲਈ ਵਰਤੀ ਜਾਂਦੀ ਹੈ, ਕਿ ਕੌਮਾਂ ਆਪਣੇ ਆਪ ਨੂੰ ਵਿਅਰਥ ਮਿਹਨਤ ਕਰਕੇ ਥਕਾ ਦਿੰਦੀਆਂ ਹਨ?
14ਕਿਉਂਕਿ ਧਰਤੀ ਯਾਹਵੇਹ ਦੀ ਮਹਿਮਾ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।
15“ਹਾਏ ਉਸ ਉੱਤੇ ਜਿਹੜਾ ਆਪਣੇ ਗੁਆਂਢੀਆਂ ਨੂੰ ਸ਼ਰਾਬ ਪਿਲਾਉਂਦਾ ਹੈ, ਅਤੇ ਉਦੋਂ ਤੱਕ ਪਿਲਾਉਂਦਾ ਹੈ, ਜਦੋਂ ਤੱਕ ਉਹ ਮਤਵਾਲਾ ਨਾ ਜਾਵੇ ਤਾਂ ਜੋ ਉਹ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਦੇਖ ਸਕੇ।