2ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਇਹ ਲੋਕ ਆਖਦੇ ਹਨ, ‘ਯਾਹਵੇਹ ਦੇ ਭਵਨ ਨੂੰ ਦੁਬਾਰਾ ਬਣਾਉਣ ਦਾ ਅਜੇ ਸਮਾਂ ਨਹੀਂ ਆਇਆ ਹੈ।’ ”
3ਫਿਰ ਯਾਹਵੇਹ ਦਾ ਬਚਨ ਹੱਗਈ ਨਬੀ ਦੇ ਰਾਹੀਂ ਆਇਆ:
4“ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਮੇਰਾ ਭਵਨ ਬਰਬਾਦ ਪਿਆ ਹੈ?”
5ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ।
6ਤੁਸੀਂ ਬਹੁਤ ਬੀਜਿਆ ਹੈ, ਪਰ ਥੋੜਾ ਵੱਢਿਆ ਹੈ। ਤੁਸੀਂ ਖਾਂਦੇ ਹੋ, ਪਰ ਰੱਜਦੇ ਨਹੀਂ ਹੋ, ਤੁਸੀਂ ਪੀਂਦੇ ਹੋ, ਪਰ ਪਿਆਸ ਨਹੀਂ ਬੁੱਝਦੀ। ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ।”