4“ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਮੇਰਾ ਭਵਨ ਬਰਬਾਦ ਪਿਆ ਹੈ?”
5ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ।
6ਤੁਸੀਂ ਬਹੁਤ ਬੀਜਿਆ ਹੈ, ਪਰ ਥੋੜਾ ਵੱਢਿਆ ਹੈ। ਤੁਸੀਂ ਖਾਂਦੇ ਹੋ, ਪਰ ਰੱਜਦੇ ਨਹੀਂ ਹੋ, ਤੁਸੀਂ ਪੀਂਦੇ ਹੋ, ਪਰ ਪਿਆਸ ਨਹੀਂ ਬੁੱਝਦੀ। ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ।”
7ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ।
8ਪਹਾੜਾਂ ਉੱਤੇ ਚੜ੍ਹੋ ਅਤੇ ਲੱਕੜਾਂ ਨੂੰ ਹੇਠਾਂ ਲਿਆਓ ਅਤੇ ਮੇਰਾ ਘਰ ਬਣਾਓ, ਤਾਂ ਜੋ ਮੈਂ ਇਸ ਵਿੱਚ ਅਨੰਦ ਮਾਣਾਂ ਅਤੇ ਆਦਰ ਪ੍ਰਾਪਤ ਕਰਾਂ,” ਯਾਹਵੇਹ ਆਖਦਾ ਹੈ।