9ਤੂੰ ਧਰਮ ਨੂੰ ਪਿਆਰ ਕੀਤਾ ਹੈ ਅਤੇ ਦੁਸ਼ਟਤਾ ਨੂੰ ਨਫ਼ਰਤ ਕੀਤੀ ਹੈ; ਇਸ ਲਈ ਪਰਮੇਸ਼ਵਰ, ਤੇਰੇ ਪਰਮੇਸ਼ਵਰ, ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।”
10ਉਹ ਇਹ ਵੀ ਕਹਿੰਦਾ ਹੈ, “ਸ਼ੁਰੂ ਵਿੱਚ, ਪਰਮੇਸ਼ਵਰ, ਤੂੰ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।
11ਉਹ ਨਾਸ਼ ਹੋ ਜਾਣਗੇ, ਪਰ ਤੂੰ ਅਟੱਲ ਰਹੇਗਾ; ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।
12ਤੂੰ ਉਹਨਾਂ ਨੂੰ ਚੋਗੇ ਵਾਂਗ ਲਪੇਟ ਲਵੇਗਾ; ਕੱਪੜੇ ਵਾਂਗ ਉਹ ਬਦਲ ਜਾਣਗੇ। ਪਰ ਤੂੰ ਉਹੀ ਹੈ, ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।”
13ਪਰਮੇਸ਼ਵਰ ਨੇ ਕਿਸ ਸਵਰਗਦੂਤ ਨੂੰ ਕਦੋਂ ਕਿਹਾ, “ਮੇਰੇ ਸੱਜੇ ਪਾਸੇ ਬੈਠ ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ?”