17ਫਿਰ ਉਹ ਅੱਗੇ ਕਹਿੰਦਾ ਹੈ: “ਮੈਂ ਉਹਨਾਂ ਦੇ ਪਾਪਾਂ ਅਤੇ ਅਧਰਮ ਦੇ ਕੰਮਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”
18ਅਤੇ ਜਿੱਥੇ ਇਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਹੈ, ਉੱਥੇ ਪਾਪਾਂ ਲਈ ਬਲੀਦਾਨ ਦੀ ਹੁਣ ਲੋੜ ਨਹੀਂ ਹੈ।
19ਇਸ ਲਈ, ਹੇ ਭਰਾਵੋ ਅਤੇ ਭੈਣੋ, ਕਿਉਂਕਿ ਸਾਨੂੰ ਯਿਸ਼ੂ ਦੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦਾ ਵਿਸ਼ਵਾਸ ਹੈ।
20ਇੱਕ ਨਵੇਂ ਅਤੇ ਜਿਉਂਦੇ ਰਾਹ ਨੂੰ, ਜੋ ਉਸ ਨੇ ਪਰਦੇ ਵਿੱਚ ਦੀ ਆਪਣੇ ਸਰੀਰ ਦੇ ਦੁਆਰਾ ਸਾਡੇ ਲਈ ਖੋਲ੍ਹ ਦਿੱਤਾ,
21ਅਤੇ ਕਿਉਂਕਿ ਸਾਡੇ ਕੋਲ ਪਰਮੇਸ਼ਵਰ ਦੇ ਘਰ ਦਾ ਇੱਕ ਮਹਾਨ ਜਾਜਕ ਹੈ।