10ਕਿਉਂਕਿ ਉਹ ਬੁਨਿਆਦ ਵਾਲੇ ਸ਼ਹਿਰ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਬਣਾਉਂਣ ਵਾਲਾ ਅਤੇ ਨਿਰਮਾਣ ਕਰਨ ਵਾਲਾ ਪਰਮੇਸ਼ਵਰ ਹੈ।
11ਅਤੇ ਵਿਸ਼ਵਾਸ ਦੁਆਰਾ ਇੱਥੋਂ ਤੱਕ ਕਿ ਸਾਰਾਹ, ਜੋ ਕਿ ਬੱਚੇ ਪੈਦਾ ਕਰਨ ਦੀ ਉਮਰ ਤੋਂ ਪਾਰ ਹੋ ਗਈ ਸੀ, ਉਸ ਨੂੰ ਬੱਚੇ ਪੈਦਾ ਕਰਨ ਦੇ ਯੋਗ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਵਾਅਦਾ ਕਰਨ ਵਾਲੇ ਪਰਮੇਸ਼ਵਰ ਨੂੰ ਵਫ਼ਾਦਾਰ ਮੰਨਿਆ ਸੀ।
12ਅਤੇ ਇਸ ਲਈ ਇੱਕ ਅਬਰਾਹਮ ਤੋਂ ਜੋ ਮਰੇ ਹੋਇਆ ਜਿਹਾ ਸੀ, ਇੰਨੀ ਸੰਤਾਨ ਪੈਦਾ ਹੋਈ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਜਿੰਨੇ ਅਣਗਿਣਤ ਹਨ।
13ਵਿਸ਼ਵਾਸ ਵਿੱਚ ਰਹਿੰਦੇ ਹੋਇਆ ਹੀ ਇਹ ਸਾਰੇ ਮਰ ਗਏ। ਉਹਨਾਂ ਨੂੰ ਵਾਅਦਾ ਕੀਤੀਆਂ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ; ਉਹਨਾਂ ਨੇ ਸਿਰਫ ਉਹਨਾਂ ਨੂੰ ਵੇਖਿਆ ਅਤੇ ਦੂਰੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਮੰਨਿਆ ਕਿ ਉਹ ਧਰਤੀ ਉੱਤੇ ਵਿਦੇਸ਼ੀ ਅਤੇ ਅਜਨਬੀ ਸਨ।
14ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹ ਦਿਖਾਉਂਦੇ ਹਨ ਕਿ ਉਹ ਆਪਣੇ ਖੁਦ ਦੇ ਦੇਸ਼ ਦੀ ਤਲਾਸ਼ ਕਰ ਰਹੇ ਹਨ।