17ਵਿਸ਼ਵਾਸ ਦੁਆਰਾ ਅਬਰਾਹਾਮ ਨੇ ਇਸਹਾਕ ਨੂੰ ਬਲੀ ਵਜੋਂ ਭੇਂਟ ਕੀਤਾ ਜਦੋਂ ਪਰਮੇਸ਼ਵਰ ਨੇ ਉਸ ਨੂੰ ਪਰਖਿਆ। ਜਿਸ ਨੂੰ ਵਾਅਦੇ ਦਿੱਤੇ ਗਏ ਸਨ ਉਹ ਆਪਣੇ ਇੱਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਸੀ,
18ਭਾਵੇਂ ਕਿ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ, ਕਿ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।”
19ਅਬਰਾਹਾਮ ਨੇ ਇਹ ਸੋਚ ਕੇ ਕਿ ਪਰਮੇਸ਼ਵਰ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਬੋਲਣ ਦੇ ਢੰਗ ਨਾਲ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕੀਤਾ।
20ਵਿਸ਼ਵਾਸ ਨਾਲ ਹੀ ਇਸਹਾਕ ਨੇ ਯਾਕੋਬ ਅਤੇ ਏਸਾਓ ਨੂੰ ਉਹਨਾਂ ਦੇ ਭਵਿੱਖ ਦੇ ਸੰਬੰਧ ਵਿੱਚ ਅਸੀਸ ਦਿੱਤੀ।
21ਵਿਸ਼ਵਾਸ ਨਾਲ ਯਾਕੋਬ, ਜਦੋਂ ਉਹ ਮਰ ਰਿਹਾ ਸੀ, ਯੋਸੇਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ, ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਝੁਕਦੇ ਹੋਏ ਮੱਥਾ ਟੇਕਿਆ।