ਇਬਰਾਨੀਆਂ 11

ਵਿਸ਼ਵਾਸ ਨਾਲ ਯਾਕੋਬ, ਜਦੋਂ ਉਹ ਮਰ ਰਿਹਾ ਸੀ, ਯੋਸੇਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ, ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਝੁਕਦੇ ਹੋਏ ਮੱਥਾ ਟੇਕਿਆ।

Hebrews 11:21 (UKJV) By faith Jacob, when he was a dying, blessed both the sons of Joseph; and worshipped, leaning upon the top of his staff.

19ਅਬਰਾਹਾਮ ਨੇ ਇਹ ਸੋਚ ਕੇ ਕਿ ਪਰਮੇਸ਼ਵਰ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਬੋਲਣ ਦੇ ਢੰਗ ਨਾਲ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕੀਤਾ।

20ਵਿਸ਼ਵਾਸ ਨਾਲ ਹੀ ਇਸਹਾਕ ਨੇ ਯਾਕੋਬ ਅਤੇ ਏਸਾਓ ਨੂੰ ਉਹਨਾਂ ਦੇ ਭਵਿੱਖ ਦੇ ਸੰਬੰਧ ਵਿੱਚ ਅਸੀਸ ਦਿੱਤੀ।

21ਵਿਸ਼ਵਾਸ ਨਾਲ ਯਾਕੋਬ, ਜਦੋਂ ਉਹ ਮਰ ਰਿਹਾ ਸੀ, ਯੋਸੇਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ, ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਝੁਕਦੇ ਹੋਏ ਮੱਥਾ ਟੇਕਿਆ।

22ਵਿਸ਼ਵਾਸ ਨਾਲ ਯੋਸੇਫ਼ ਨੇ, ਜਦੋਂ ਉਸ ਦਾ ਅੰਤ ਨੇੜੇ ਸੀ, ਮਿਸਰ ਤੋਂ ਇਸਰਾਏਲੀਆਂ ਦੇ ਕੂਚ ਦੇ ਬਾਰੇ ਗੱਲ ਕੀਤੀ ਅਤੇ ਉਸ ਦੀਆਂ ਹੱਡੀਆਂ ਨੂੰ ਦਫ਼ਨਾਉਣ ਸੰਬੰਧੀ ਆਦੇਸ਼ ਦਿੱਤੇ।

23ਵਿਸ਼ਵਾਸ ਨਾਲ ਮੋਸ਼ੇਹ ਦੇ ਮਾਪਿਆਂ ਨੇ ਉਸ ਦੇ ਜਨਮ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਉਸ ਨੂੰ ਛੁਪਾ ਕੇ ਰੱਖਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਹ ਕੋਈ ਆਮ ਬੱਚਾ ਨਹੀਂ ਸੀ, ਅਤੇ ਉਹ ਰਾਜੇ ਦੇ ਹੁਕਮ ਤੋਂ ਨਹੀਂ ਡਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.