22ਵਿਸ਼ਵਾਸ ਨਾਲ ਯੋਸੇਫ਼ ਨੇ, ਜਦੋਂ ਉਸ ਦਾ ਅੰਤ ਨੇੜੇ ਸੀ, ਮਿਸਰ ਤੋਂ ਇਸਰਾਏਲੀਆਂ ਦੇ ਕੂਚ ਦੇ ਬਾਰੇ ਗੱਲ ਕੀਤੀ ਅਤੇ ਉਸ ਦੀਆਂ ਹੱਡੀਆਂ ਨੂੰ ਦਫ਼ਨਾਉਣ ਸੰਬੰਧੀ ਆਦੇਸ਼ ਦਿੱਤੇ।
23ਵਿਸ਼ਵਾਸ ਨਾਲ ਮੋਸ਼ੇਹ ਦੇ ਮਾਪਿਆਂ ਨੇ ਉਸ ਦੇ ਜਨਮ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਉਸ ਨੂੰ ਛੁਪਾ ਕੇ ਰੱਖਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਹ ਕੋਈ ਆਮ ਬੱਚਾ ਨਹੀਂ ਸੀ, ਅਤੇ ਉਹ ਰਾਜੇ ਦੇ ਹੁਕਮ ਤੋਂ ਨਹੀਂ ਡਰੇ।
24ਵਿਸ਼ਵਾਸ ਨਾਲ ਮੋਸ਼ੇਹ ਨੇ, ਜਦੋਂ ਉਹ ਵੱਡਾ ਹੋ ਗਿਆ ਸੀ, ਮਿਸਰੀ ਦੇ ਰਾਜਾ ਫ਼ਿਰਾਊਨ ਦੀ ਧੀ ਦਾ ਪੁੱਤਰ ਅਖਵਾਉਂਣ ਤੋਂ ਇਨਕਾਰ ਕਰ ਦਿੱਤਾ।
25ਉਸ ਨੇ ਪਾਪ ਦੇ ਅਸਥਾਈ ਸੁੱਖਾਂ ਦਾ ਆਨੰਦ ਲੈਣ ਦੀ ਬਜਾਏ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦੁੱਖ ਸਹਿਣ ਨੂੰ ਚੁਣਿਆ।
26ਉਹ ਮਸੀਹ ਦੀ ਖ਼ਾਤਰ ਬੇਇੱਜ਼ਤੀ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵਧੇਰਾ ਕੀਮਤੀ ਸਮਝਦਾ ਸੀ, ਕਿਉਂਕਿ ਉਹ ਆਪਣੇ ਸਵਰਗੀ ਇਨਾਮ ਦੀ ਉਡੀਕ ਕਰ ਰਿਹਾ ਸੀ।