24ਵਿਸ਼ਵਾਸ ਨਾਲ ਮੋਸ਼ੇਹ ਨੇ, ਜਦੋਂ ਉਹ ਵੱਡਾ ਹੋ ਗਿਆ ਸੀ, ਮਿਸਰੀ ਦੇ ਰਾਜਾ ਫ਼ਿਰਾਊਨ ਦੀ ਧੀ ਦਾ ਪੁੱਤਰ ਅਖਵਾਉਂਣ ਤੋਂ ਇਨਕਾਰ ਕਰ ਦਿੱਤਾ।
25ਉਸ ਨੇ ਪਾਪ ਦੇ ਅਸਥਾਈ ਸੁੱਖਾਂ ਦਾ ਆਨੰਦ ਲੈਣ ਦੀ ਬਜਾਏ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦੁੱਖ ਸਹਿਣ ਨੂੰ ਚੁਣਿਆ।
26ਉਹ ਮਸੀਹ ਦੀ ਖ਼ਾਤਰ ਬੇਇੱਜ਼ਤੀ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵਧੇਰਾ ਕੀਮਤੀ ਸਮਝਦਾ ਸੀ, ਕਿਉਂਕਿ ਉਹ ਆਪਣੇ ਸਵਰਗੀ ਇਨਾਮ ਦੀ ਉਡੀਕ ਕਰ ਰਿਹਾ ਸੀ।
27ਵਿਸ਼ਵਾਸ ਨਾਲ ਉਸ ਨੇ ਰਾਜੇ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ; ਉਹ ਦ੍ਰਿੜ ਰਿਹਾ ਕਿਉਂਕਿ ਉਸ ਨੇ ਉਸ ਨੂੰ ਵੇਖਿਆ ਜੋ ਅਦਿੱਖ ਪਰਮੇਸ਼ਵਰ ਹੈ।
28ਵਿਸ਼ਵਾਸ ਦੁਆਰਾ ਉਸ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਤਾਂ ਜੋ ਜੇਠੇ ਪੁੱਤਰਾਂ ਨੂੰ ਨਾਸ਼ ਕਰਨ ਵਾਲਾ ਮੌਤ ਦਾ ਦੂਤ ਇਸਰਾਏਲ ਦੇ ਜੇਠੇ ਪੁੱਤਰਾਂ ਨੂੰ ਨਾ ਛੂਹੇ।