7ਵਿਸ਼ਵਾਸ ਦੁਆਰਾ ਨੋਹ ਨੇ, ਨਾ ਦਿਸਣ ਵਾਲੀਆਂ ਚੀਜ਼ਾਂ ਬਾਰੇ ਪਰਮੇਸ਼ਵਰ ਕੋਲੋ ਚੇਤਾਵਨੀ ਪਾ ਕੇ, ਪਵਿੱਤਰ ਡਰ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਕਿਸ਼ਤੀ ਬਣਾਈ। ਆਪਣੇ ਵਿਸ਼ਵਾਸ ਦੁਆਰਾ ਉਸ ਨੇ ਸੰਸਾਰ ਦੀ ਨਿੰਦਾ ਕੀਤੀ ਅਤੇ ਧਾਰਮਿਕਤਾ ਦੇ ਵਾਰਸ ਬਣ ਗਏ ਜੋ ਵਿਸ਼ਵਾਸ ਦੇ ਅਨੁਸਾਰ ਹੈ।
8ਵਿਸ਼ਵਾਸ ਨਾਲ ਹੀ ਅਬਰਾਹਾਮ ਨੂੰ ਜਦੋਂ ਕਿਸੇ ਜਗ੍ਹਾ ਤੇ ਪਰਮੇਸ਼ਵਰ ਦੁਆਰਾ ਜਾਣ ਲਈ ਬੁਲਾਇਆ ਗਿਆ ਸੀ ਤਾਂ ਉਸ ਨੇ ਹੁਕਮ ਮੰਨਿਆ ਅਤੇ ਚਲਾ ਗਿਆ, ਜਦ ਕੀ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਿਹਾ ਸੀ ਜਿਸ ਕਾਰਨ ਉਸ ਨੂੰ ਬਾਅਦ ਵਿੱਚ ਉਹੀ ਜਗ੍ਹਾ ਵਿਰਾਸਤ ਕਰਕੇ ਪ੍ਰਾਪਤ ਹੋਈ ਸੀ।
9ਵਿਸ਼ਵਾਸ ਦੁਆਰਾ ਉਸ ਨੇ ਵਾਅਦਾ ਕੀਤੇ ਹੋਏ ਦੇਸ਼ ਵਿੱਚ ਆਪਣਾ ਘਰ ਇੱਕ ਅਜਨਬੀ ਵਾਂਗ ਬਣਾਇਆ ਵਿਦੇਸ਼ੀ ਦੇਸ਼ ਵਿੱਚ; ਉਹ ਤੰਬੂਆਂ ਵਿੱਚ ਰਹਿੰਦਾ ਸੀ, ਜਿਵੇਂ ਕਿ ਇਸਹਾਕ ਅਤੇ ਯਾਕੋਬ, ਜੋ ਉਸ ਦੇ ਨਾਲ ਉਸੇ ਵਾਅਦੇ ਦੇ ਵਾਰਸ ਸਨ।
10ਕਿਉਂਕਿ ਉਹ ਬੁਨਿਆਦ ਵਾਲੇ ਸ਼ਹਿਰ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਬਣਾਉਂਣ ਵਾਲਾ ਅਤੇ ਨਿਰਮਾਣ ਕਰਨ ਵਾਲਾ ਪਰਮੇਸ਼ਵਰ ਹੈ।
11ਅਤੇ ਵਿਸ਼ਵਾਸ ਦੁਆਰਾ ਇੱਥੋਂ ਤੱਕ ਕਿ ਸਾਰਾਹ, ਜੋ ਕਿ ਬੱਚੇ ਪੈਦਾ ਕਰਨ ਦੀ ਉਮਰ ਤੋਂ ਪਾਰ ਹੋ ਗਈ ਸੀ, ਉਸ ਨੂੰ ਬੱਚੇ ਪੈਦਾ ਕਰਨ ਦੇ ਯੋਗ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਵਾਅਦਾ ਕਰਨ ਵਾਲੇ ਪਰਮੇਸ਼ਵਰ ਨੂੰ ਵਫ਼ਾਦਾਰ ਮੰਨਿਆ ਸੀ।