11ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲੱਗਦਾ, ਪਰ ਦੁਖਦਾਈ ਲੱਗਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦਾ ਫ਼ਲ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
12ਇਸ ਲਈ, ਆਪਣੀਆਂ ਕਮਜ਼ੋਰ ਬਾਹਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ।
13“ਆਪਣੇ ਪੈਰਾਂ ਲਈ ਸਿੱਧਾ ਮਾਰਗ ਬਣਾਉ,” ਤਾਂ ਜੋ ਲੰਗੜਾ ਅਪਾਹਜ ਨਾ ਹੋਵੇ, ਬਲਕਿ ਚੰਗਾ ਹੋ ਜਾਵੇ।
14ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹਿਣ ਅਤੇ ਪਵਿੱਤਰ ਹੋਣ ਦੀ ਹਰ ਕੋਸ਼ਿਸ਼ ਕਰੋ; ਪਵਿੱਤਰਤਾਈ ਤੋਂ ਬਿਨ੍ਹਾਂ ਕੋਈ ਵੀ ਪ੍ਰਭੂ ਨੂੰ ਨਹੀਂ ਵੇਖੇਗਾ।
15ਇਸ ਵੱਲ ਧਿਆਨ ਦਿਓ ਕਿ ਕੋਈ ਵੀ ਪਰਮੇਸ਼ਵਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਕੌੜੀ ਜੜ੍ਹ ਉੱਗ ਕੇ ਮੁਸੀਬਤਾਂ ਦਾ ਕਾਰਨ ਨਾ ਬਣੇ ਅਤੇ ਬਹੁਤਿਆਂ ਨੂੰ ਅਸ਼ੁੱਧ ਕਰੇ।