9ਤੁਸੀਂ ਹਰ ਤਰ੍ਹਾਂ ਦੀਆਂ ਓਪਰੀਆਂ ਸਿੱਖਿਆਂਵਾਂ ਦੇ ਭਰਮਾਵੇ ਵਿੱਚ ਨਾ ਆਓ। ਕਿਉਂ ਜੋ ਇਹ ਚੰਗਾ ਹੈ ਕਿ ਮਨ ਪਰਮੇਸ਼ਵਰ ਦੀ ਕਿਰਪਾ ਨਾਲ ਤਕੜਾ ਕੀਤਾ ਜਾਵੇ, ਰਸਮੀ ਭੋਜਨ ਖਾਣ ਨਾਲ ਨਹੀਂ, ਜੋ ਅਜਿਹਾ ਕਰਨ ਵਾਲਿਆਂ ਲਈ ਕੋਈ ਲਾਭ ਨਹੀਂ ਹੈ।
10ਸਾਡੇ ਕੋਲ ਇੱਕ ਜਗਵੇਦੀ ਹੈ ਜਿਸ ਤੋਂ ਯਹੂਦੀ ਤੰਬੂ ਵਿੱਚ ਸੇਵਾ ਕਰਨ ਵਾਲਿਆਂ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ।
11ਯਹੂਦੀ ਮਹਾਂ ਜਾਜਕ ਪਾਪ ਦੀ ਭੇਟ ਵਜੋਂ ਜਾਨਵਰਾਂ ਦਾ ਖੂਨ ਅੱਤ ਪਵਿੱਤਰ ਸਥਾਨ ਤੇ ਲੈ ਕੇ ਜਾਂਦਾ ਹੈ, ਪਰ ਲਾਸ਼ਾਂ ਨੂੰ ਡੇਰੇ ਦੇ ਬਾਹਰ ਸਾੜ ਦਿੱਤਾ ਜਾਂਦਾ ਹੈ।
12ਅਤੇ ਇਸ ਲਈ ਯਿਸ਼ੂ ਨੇ ਵੀ ਆਪਣੇ ਲਹੂ ਰਾਹੀਂ ਲੋਕਾਂ ਨੂੰ ਪਵਿੱਤਰ ਬਣਾਉਣ ਲਈ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਦੁੱਖ ਝੱਲਿਆ।
13ਆਓ, ਅਸੀਂ ਵੀ ਉਸ ਦੇ ਸਮਾਨ ਨਿੰਦਿਆ ਸਹਿੰਦੇ ਹੋਏ ਡੇਰੇ ਦੇ ਬਾਹਰ ਉਸ ਦੇ ਕੋਲ ਚੱਲੀਏ।