ਇਬਰਾਨੀਆਂ 13

ਤੁਸੀਂ ਹਰ ਤਰ੍ਹਾਂ ਦੀਆਂ ਓਪਰੀਆਂ ਸਿੱਖਿਆਂਵਾਂ ਦੇ ਭਰਮਾਵੇ ਵਿੱਚ ਨਾ ਆਓ। ਕਿਉਂ ਜੋ ਇਹ ਚੰਗਾ ਹੈ ਕਿ ਮਨ ਪਰਮੇਸ਼ਵਰ ਦੀ ਕਿਰਪਾ ਨਾਲ ਤਕੜਾ ਕੀਤਾ ਜਾਵੇ, ਰਸਮੀ ਭੋਜਨ ਖਾਣ ਨਾਲ ਨਹੀਂ, ਜੋ ਅਜਿਹਾ ਕਰਨ ਵਾਲਿਆਂ ਲਈ ਕੋਈ ਲਾਭ ਨਹੀਂ ਹੈ।

Hebrews 13:9 (UKJV) Be not carried about with divers and strange doctrines. For it is a good thing that the heart be established with grace; not with meats, which have not profited them that have been occupied therein.

7ਆਪਣੇ ਆਤਮਿਕ ਆਗੂਆਂ ਨੂੰ ਯਾਦ ਰੱਖੋ, ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ। ਉਹਨਾਂ ਦੇ ਜੀਵਨ ਦੇ ਢੰਗ ਅਤੇ ਤੌਰ ਤਰੀਕਿਆਂ ਉੱਤੇ ਗੌਰ ਕਰੋ ਅਤੇ ਉਹਨਾਂ ਦੇ ਵਿਸ਼ਵਾਸ ਦੀ ਨਕਲ ਕਰੋ।

8ਯਿਸ਼ੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ-ਜੁੱਗ ਲਈ ਇੱਕੋ ਜਿਹਾ ਹੈ।

9ਤੁਸੀਂ ਹਰ ਤਰ੍ਹਾਂ ਦੀਆਂ ਓਪਰੀਆਂ ਸਿੱਖਿਆਂਵਾਂ ਦੇ ਭਰਮਾਵੇ ਵਿੱਚ ਨਾ ਆਓ। ਕਿਉਂ ਜੋ ਇਹ ਚੰਗਾ ਹੈ ਕਿ ਮਨ ਪਰਮੇਸ਼ਵਰ ਦੀ ਕਿਰਪਾ ਨਾਲ ਤਕੜਾ ਕੀਤਾ ਜਾਵੇ, ਰਸਮੀ ਭੋਜਨ ਖਾਣ ਨਾਲ ਨਹੀਂ, ਜੋ ਅਜਿਹਾ ਕਰਨ ਵਾਲਿਆਂ ਲਈ ਕੋਈ ਲਾਭ ਨਹੀਂ ਹੈ।

10ਸਾਡੇ ਕੋਲ ਇੱਕ ਜਗਵੇਦੀ ਹੈ ਜਿਸ ਤੋਂ ਯਹੂਦੀ ਤੰਬੂ ਵਿੱਚ ਸੇਵਾ ਕਰਨ ਵਾਲਿਆਂ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ।

11ਯਹੂਦੀ ਮਹਾਂ ਜਾਜਕ ਪਾਪ ਦੀ ਭੇਟ ਵਜੋਂ ਜਾਨਵਰਾਂ ਦਾ ਖੂਨ ਅੱਤ ਪਵਿੱਤਰ ਸਥਾਨ ਤੇ ਲੈ ਕੇ ਜਾਂਦਾ ਹੈ, ਪਰ ਲਾਸ਼ਾਂ ਨੂੰ ਡੇਰੇ ਦੇ ਬਾਹਰ ਸਾੜ ਦਿੱਤਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.