16ਅਤੇ ਭਲਾ ਕਰਨਾ ਅਤੇ ਦੂਜਿਆਂ ਨਾਲ ਲੈਣ ਦੇਣ ਕਰਨਾ ਨਾ ਭੁੱਲੋ, ਕਿਉਂਕਿ ਅਜਿਹੀਆਂ ਕੁਰਬਾਨੀਆਂ ਨਾਲ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ।
17ਆਪਣੇ ਆਗੂਆਂ ਉੱਤੇ ਭਰੋਸਾ ਰੱਖੋ ਅਤੇ ਉਹਨਾਂ ਦੇ ਅਧਿਕਾਰ ਦੇ ਅਧੀਨ ਰਹੋ, ਕਿਉਂਕਿ ਉਹ ਤੁਹਾਡੇ ਉੱਤੇ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੋਵੇ ਨਜ਼ਰ ਰੱਖਦੇ ਹਨ। ਅਜਿਹਾ ਇਸ ਲਈ ਕਰੋ ਤਾਂ ਜੋ ਉਹਨਾਂ ਦਾ ਕੰਮ ਖੁਸ਼ੀ ਦਾ ਹੋਵੇ, ਬੋਝ ਦਾ ਨਹੀਂ, ਕਿਉਂਕਿ ਇਸ ਦਾ ਤੁਹਾਡੇ ਲਈ ਕੋਈ ਲਾਭ ਨਹੀਂ ਹੋਵੇਗਾ।
18ਸਾਡੇ ਲਈ ਪ੍ਰਾਰਥਨਾ ਕਰੋ। ਸਾਨੂੰ ਯਕੀਨ ਹੈ ਕਿ ਸਾਡਾ ਸ਼ੁੱਧ ਜ਼ਮੀਰ ਹੈ ਅਤੇ ਹਰ ਤਰੀਕੇ ਨਾਲ ਆਦਰਯੋਗ ਜੀਉਣ ਦੀ ਇੱਛਾ ਹੈ।
19ਮੈਂ ਖਾਸ ਤੌਰ ਤੇ ਤੁਹਾਨੂੰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਮੈਂ ਜਲਦੀ ਤੁਹਾਡੇ ਕੋਲ ਵਾਪਸ ਆ ਸਕਾਂ।
20ਹੁਣ ਸ਼ਾਂਤੀ ਦਾ ਪਰਮੇਸ਼ਵਰ, ਜਿਹੜਾ ਸਦੀਵੀ ਵਾਚਾ ਦੇ ਲਹੂ ਰਾਹੀਂ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਇਆ, ਭੇਡਾਂ ਦਾ ਉਹ ਮਹਾਨ ਚਰਵਾਹਾ,