ਇਬਰਾਨੀਆਂ 13

ਆਪਣੇ ਆਗੂਆਂ ਉੱਤੇ ਭਰੋਸਾ ਰੱਖੋ ਅਤੇ ਉਹਨਾਂ ਦੇ ਅਧਿਕਾਰ ਦੇ ਅਧੀਨ ਰਹੋ, ਕਿਉਂਕਿ ਉਹ ਤੁਹਾਡੇ ਉੱਤੇ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੋਵੇ ਨਜ਼ਰ ਰੱਖਦੇ ਹਨ। ਅਜਿਹਾ ਇਸ ਲਈ ਕਰੋ ਤਾਂ ਜੋ ਉਹਨਾਂ ਦਾ ਕੰਮ ਖੁਸ਼ੀ ਦਾ ਹੋਵੇ, ਬੋਝ ਦਾ ਨਹੀਂ, ਕਿਉਂਕਿ ਇਸ ਦਾ ਤੁਹਾਡੇ ਲਈ ਕੋਈ ਲਾਭ ਨਹੀਂ ਹੋਵੇਗਾ।

Hebrews 13:17 (UKJV) Obey them that have the rule over you, and submit yourselves: for they watch for your souls, as they that must give account, that they may do it with joy, and not with grief: for that is useless for you.

15ਇਸ ਲਈ, ਯਿਸ਼ੂ ਦੁਆਰਾ, ਆਓ ਅਸੀਂ ਅਰਾਧਨਾ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫ਼ਲ ਜੋ ਖੁੱਲ੍ਹੇਆਮ ਪਰਮੇਸ਼ਵਰ ਦੇ ਨਾਮ ਦਾ ਵਾਅਦਾ ਕਰਦੇ ਹਨ ਨਿਰੰਤਰ ਪਰਮੇਸ਼ਵਰ ਦੇ ਅੱਗੇ ਚੜ੍ਹਾਇਆ ਕਰੀਏ।

16ਅਤੇ ਭਲਾ ਕਰਨਾ ਅਤੇ ਦੂਜਿਆਂ ਨਾਲ ਲੈਣ ਦੇਣ ਕਰਨਾ ਨਾ ਭੁੱਲੋ, ਕਿਉਂਕਿ ਅਜਿਹੀਆਂ ਕੁਰਬਾਨੀਆਂ ਨਾਲ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ।

17ਆਪਣੇ ਆਗੂਆਂ ਉੱਤੇ ਭਰੋਸਾ ਰੱਖੋ ਅਤੇ ਉਹਨਾਂ ਦੇ ਅਧਿਕਾਰ ਦੇ ਅਧੀਨ ਰਹੋ, ਕਿਉਂਕਿ ਉਹ ਤੁਹਾਡੇ ਉੱਤੇ ਉਹਨਾਂ ਵਾਂਗੂ ਜਿਨ੍ਹਾਂ ਨੇ ਲੇਖਾ ਦੇਣਾ ਹੋਵੇ ਨਜ਼ਰ ਰੱਖਦੇ ਹਨ। ਅਜਿਹਾ ਇਸ ਲਈ ਕਰੋ ਤਾਂ ਜੋ ਉਹਨਾਂ ਦਾ ਕੰਮ ਖੁਸ਼ੀ ਦਾ ਹੋਵੇ, ਬੋਝ ਦਾ ਨਹੀਂ, ਕਿਉਂਕਿ ਇਸ ਦਾ ਤੁਹਾਡੇ ਲਈ ਕੋਈ ਲਾਭ ਨਹੀਂ ਹੋਵੇਗਾ।

18ਸਾਡੇ ਲਈ ਪ੍ਰਾਰਥਨਾ ਕਰੋ। ਸਾਨੂੰ ਯਕੀਨ ਹੈ ਕਿ ਸਾਡਾ ਸ਼ੁੱਧ ਜ਼ਮੀਰ ਹੈ ਅਤੇ ਹਰ ਤਰੀਕੇ ਨਾਲ ਆਦਰਯੋਗ ਜੀਉਣ ਦੀ ਇੱਛਾ ਹੈ।

19ਮੈਂ ਖਾਸ ਤੌਰ ਤੇ ਤੁਹਾਨੂੰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਮੈਂ ਜਲਦੀ ਤੁਹਾਡੇ ਕੋਲ ਵਾਪਸ ਆ ਸਕਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.